26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰੀ ਦਾ ਪ੍ਰਬੰਧ ਕੀਤਾ

Ad Position 21
No active advertisement
ਅਜੀਤ ਡੈਸਕ 23-02-2026
• ਅਜਿਹੇ ਸਮਾਗਮ ਸਮਾਜ ਨੂੰ ਭਾਈਚਾਰਕ ਏਕਤਾ ਦਾ ਪਾਠ ਪੜ੍ਹਾਉਂਦੇ ਹਨ - ਵਿਧਾਇਕ ਡਾ. ਰਹਿਮਾਨ
ਮਲੇਰਕੋਟਲਾ, 22 ਫ਼ਰਵਰੀ (ਮਨਜਿੰਦਰ ਸਿੰਘ ਸਰੌਦ) - ਵਿਧਾਨ ਸਭਾ ਹਲਕਾ ਮਲੇਰਕੋਟਲਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਸੰਗਠਨ ਦੇ ਇੰਚਾਰਜ ਸੰਤੋਖ ਸਿੰਘ ਦਸੌਂਧਾ ਸਿੰਘ ਵਾਲਾ ਵੱਲੋਂ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਐਮ.ਐਲ.ਏ. ਦਫ਼ਤਰ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰੀ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ਵਿੱਚ ਸਨੇਹੀ ਸਾਮਿਲ ਹੋਏ | ਸਾਰਿਆਂ ਨੇ ਮਿਲ ਕੇ ਰੋਜ਼ਾ ਖੋਲਿ੍ਹਆ ਤੇ ਅਮਨ-ਸ਼ਾਂਤੀ ਲਈ ਦੁਆ ਕੀਤੀ | ਇਸ ਮੌਕੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ, ਨੇ ਕਿਹਾ ਕਿ ਰਮਜ਼ਾਨ ਸਬਰ, ਤਿਆਗ, ਰਹਿਮਤਾਂ, ਬਰਕਤਾਂ ਤੇ ਗੁਨਾਹਾਂ ਨੂੰ ਬਖ਼ਸ਼ਾਉਣ ਦਾ ਮਹੀਨਾ ਹੈ ਜੋ ਸਾਨੂੰ ਭਾਈਚਾਰੇ ਤੇ ਏਕਤਾ ਦਾ ਪਾਠ ਪੜ੍ਹਾਉਂਦਾ ਹੈ | ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਸਮਾਜ ਵਿੱਚ ਪਿਆਰ ਤੇ ਸਾਂਝ ਨੂੰ ਮਜ਼ਬੂਤ ਕਰਦੇ ਹਨ ਤੇ ਸਾਨੂੰ ਇਕੱਠੇ ਰਹਿ ਕੇ 'ਨੇਕੀ' ਦੇ ਰਾਹ ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ |
ਇਸ ਮੌਕੇ ਪੀ.ਏ. ਗੁਰਮੁੱਖ ਸਿੰਘ ਸਰਪੰਚ ਪਿੰਡ ਖਾਨਪੁਰ, ਬੀਬਾ ਫਰਿਆਲ ਰਹਿਮਾਨ ਪਤਨੀ ਵਿਧਾਇਕ ਰਹਿਮਾਨ, ਬੇਟਾ ਮੂਨਿਸ ਰਹਿਮਾਨ, ਚੇਅਰਮੈਨ ਜਾਫਰ ਅਲੀ, ਕਿਸਾਨ ਵਿੰਗ ਦੇ ਹਲਕਾ ਪ੍ਰਧਾਨ ਸੁਖਦਰਸ਼ਨ ਸਿੰਘ ਸੁੱਖਾ ਗਿੱਲ ਮਿੱਠੇਵਾਲ, ਜ਼ਿਲਾ ਪ੍ਰੀਸ਼ਦ ਮੈਂਬਰ ਹਰੀਪਾਲ ਸਿੰਘ ਕਸਬਾ, ਫੂਡ ਇੰਸਪੈਕਟਰ ਰਸਮਿੰਦਰ ਸਿੰਘ, 'ਆਪ' ਆਗੂ ਸਾਜਨ ਅਨਸਾਰੀ, ਰਾਮਗੜੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਰੋਹਿਤ ਸ਼ਰਮਾ, ਚਰਨਜੀਤ ਚੀਮਾ ਪ੍ਰਧਾਨ ਅਬਦੁਲ ਸਕੂਰ ਕਿਲਾ, ਯਾਸਰ ਅਰਫਾਤ ਯਾਸੀਨ ਨੇਸਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਬਨੀ ਖੈਰਾ ਦੀ ਅਗਵਾਈ ਹੇਠ ਪਿੰਡਾਂ 'ਚ 'ਮਨਰੇਗਾ ਬਚਾਓ' ਮੁਹਿੰਮ ਤਹਿਤ ਪੈਦਲ ਮਾਰਚ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ
Ad Position 24