26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਕਾਂਗਰਸੀ ਆਗੂ ਬਨੀ ਖੈਰਾ ਦੀ ਅਗਵਾਈ ਹੇਠ ਪਿੰਡਾਂ 'ਚ 'ਮਨਰੇਗਾ ਬਚਾਓ' ਮੁਹਿੰਮ ਤਹਿਤ ਪੈਦਲ ਮਾਰਚ

Ad Position 21
No active advertisement
ਅਜੀਤ ਡੈਸਕ 23-02-2026
ਸ਼ੇਰਪੁਰ, 22 ਫਰਵਰੀ (ਦਰਸ਼ਨ ਸਿੰਘ ਖੇੜੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਸੀਨੀਅਰ ਕਾਂਗਰਸੀ ਆਗੂ ਬਨੀ ਖੈਰਾ ਦੀ ਅਗਵਾਈ ਹੇਠ 'ਮਨਰੇਗਾ ਬਚਾਓ' ਮੁਹਿੰਮ ਤਹਿਤ ਪੈਦਲ ਮਾਰਚ ਕੀਤਾ ਗਿਆ ਜਿਸ ਵਿਚ ਸਾਬਕਾ ਮੰਤਰੀ ਸਾਧੂ ਸਿੰਘ ਧਰਮਸ਼ੋਤ ਅਤੇ ਸਾਬਕਾ ਵਿਧਾਇਕ ਤੇ ਐਸ. ਸੀ. ਡਿਪਾਰਟਮੈਂਟ ਕਾਂਗਰਸ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਵੈਦ ਵੱਲੋਂ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ ਗਈ | ਇਹ ਪੈਦਲ ਮਾਰਚ ਪਿੰਡ ਮਾਹਮਦਪੁਰ ਤੋਂ ਵਜੀਦਪੁਰ ਬਧੇਸਾ ਹੁੰਦੇ ਹੋਏ ਫ਼ਤਿਹਗੜ੍ਹ ਪੰਜਗਰਾਈਆਂ ਪੁੱਜਾ ਜਿੱਥੇ ਕਾਂਗਰਸੀ ਆਗੂਆਂ ਨੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਸਾਧੂ ਸਿੰਘ ਧਰਮਸੋਤ, ਕੁਲਦੀਪ ਸਿੰਘ ਵੈਦ ਅਤੇ ਬਨੀ ਖੈਰਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਮਨਰੇਗਾ ਸਕੀਮ ਵਿਚ ਬਦਲਾਅ ਲਿਆ ਕੇ ਮਨਰੇਗਾ ਮਜ਼ਦੂਰਾਂ ਦੇ ਹੱਕਾਂ 'ਤੇ ਜੋ ਡਾਕਾ ਮਾਰਿਆ ਹੈ ਕਾਂਗਰਸ ਪਾਰਟੀ ਉਸਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗੀ | ਬਨੀ ਖੈਰਾ ਨੇ ਕਿਹਾ ਕਿ ਇਸ ਪੈਦਲ ਮਾਰਚ ਰਾਹੀਂ ਉਨ੍ਹਾਂ ਵੱਲੋਂ ਕਾਂਗਰਸ ਪਾਰਟੀ ਵੱਲੋਂ 28 ਫਰਵਰੀ ਨੂੰ ਬਰਨਾਲਾ ਵਿਖੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੀ ਮਨਰੇਗਾ ਕਾਮਿਆਂ ਦੇ ਹੱਕ ਵਿਚ ਹੋਣ ਵਾਲੀ ਵਿਸ਼ਾਲ ਰੈਲੀ ਲਈ ਮਨਰੇਗਾ ਕਾਮਿਆਂ ਨੂੰ ਜਾਗਰੂਕ ਕਰਨ ਦਾ ਵੀ ਯਤਨ ਕੀਤਾ ਗਿਆ ਹੈ | ਇਸ ਮੌਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ, ਪਰਮਿੰਦਰ ਸਿੰਘ ਸ਼ੰਮੀ, ਪਿਆਰਾ ਸਿੰਘ ਬਧੇਸ਼ਾ, ਅਮਨਦੀਪ ਸਿੰਘ ਬਧੇਸ਼ਾ, ਸਾਬਕਾ ਸਰਪੰਚ ਹਾਕਮ ਸਿੰਘ, ਜਗਰੂਪ ਸਿੰਘ, ਕਾਲਾ ਬਧੇਸ਼ਾ, ਜਸਮੇਲ ਸਿੰਘ, ਮਨੋਜ ਮਾਹਮਦਪੁਰ, ਰੂਪ ਸਿੰਘ, ਜਗਤਾਰ ਸਿੰਘ, ਕੇਸਰ ਸਿੰਘ, ਵਿੱਕੀ ਸਿੰਘ, ਪਿਆਰਾ ਸਿੰਘ ਪੰਜਗਰਾਈਆਂ, ਡਾਕਟਰ ਲਖਵਿੰਦਰ ਸਿੰਘ ਲੱਖਾਂ, ਮਨੀ ਟਿੱਬਾ, ਹਰਪ੍ਰੀਤ ਕਾਲਾਬੂਲਾ, ਦੀਪਇੰਦਰ ਦੀਪਾ ਤੋਂ ਇਲਾਵਾ ਵੱਡੀ ਗਿਣਤੀ ਵਿਚ, ਨੌਜਵਾਨ, ਮਨਰੇਗਾ ਵਰਕਰ ਮਰਦ ਤੇ ਅÏਰਤਾਂ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਗੁਰਮਿਤ ਸਮਾਗਮ 6 ਮਾਰਚ ਤੋਂ ਅਗਲੀ ਖ਼ਬਰ ਮਲੇਰਕੋਟਲਾ ਵਿਖੇ ਰੋਜ਼ਾ ਇਫ਼ਤਾਰੀ ਦਾ ਪ੍ਰਬੰਧ ਕੀਤਾ
Ad Position 24