ਸੰਗਰੂਰ, 24 ਫਰਵਰੀ (ਧੀਰਜ ਪਸ਼ੌਰੀਆ) - 21 ਫਰਵਰੀ ਨੂੰ ਚੰਡੀਗੜ੍ਹ ਤੋਂ ਸ਼ੁਰੂ ਹੋਈ ਸ੍ਰੀ ਸੋਮਨਾਥ ਜੋਤੀ ਲਿੰਗ ਯਾਤਰਾ 25 ਫਰਵਰੀ ਨੂੰ ਦੁਪਹਿਰ ਡੇਢ ਵਜੇ ਦੇ ਕਰੀਬ ਪ੍ਰਾਚੀਨ ਸ਼ਿਵ ਮੰਦਿਰ ਨੂੰ ਬਗੀਚੀ ਵਾਲਾ ਸੰਗਰੂਰ ਪਹੁੰਚੇਗੀ ਜਿੱਥੇ ਵੱਡੀ ਗਿਣਤੀ ਵਿਚ ਧਾਰਮਿਕ ਸੰਸਥਾਵਾਂ ਵਲੋਂ ਇਸ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਜਾਏਗਾ | ਪ੍ਰਾਚੀਨ ਸ਼ਿਵ ਮੰਦਿਰ ਦੇ ਮੁੱਖ ਪੁਜਾਰੀ ਅਚਾਰੀਆ ਸ਼੍ਰੀ ਬਰਜੇਸ਼ ਅਤੇ ਮੰਦਰ ਕਮੇਟੀ ਦੇ ਪ੍ਰਧਾਨ ਜਸਪਾਲ ਬਿੱਟੂ ਨੇ ਦੱਸਿਆ ਕਿ ਕੇ ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਗੁਜਰਾਤ ਵਿਖੇ ਸਥਿਤ ਸ੍ਰੀ ਸੋਮਨਾਥ ਮੰਦਰ ਤੇ 1026 ਵਿਚ ਹੋਏ ਪਹਿਲੇ ਹਮਲੇ ਨੂੰ 2026 ਵਿਚ ਇੱਕ ਹਜ਼ਾਰ ਸਾਲ ਪੂਰੇ ਹੋ ਗਏ ਹਨ, ਹੁਣ ਮੰਦਰ ਦੇ ਖੰਡਿਤ ਹੋਏ ਜਯੋਤੀ ਲਿੰਗ ਨੂੰ ਮੁੜ ਸਥਾਪਿਤ ਕੀਤਾ ਜਾ ਰਿਹਾ ਹੈ | ਸਥਾਪਤ ਕਰਨ ਤੋਂ ਪਹਿਲਾਂ ਖੰਡਿਤ ਹੋਏ ਜੋਤੀ ਲਿੰਗ ਦੇ ਅੰਸ਼ਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ | ਇਸ ਮੌਕੇ ਸਤਪਾਲ ਸਿੰਗਲਾ, ਗਿਆਨ ਚੰਦ ਸਿੰਗਲਾ, ਨਰੇਸ਼ ਕੁਮਾਰ ਅਤੇ ਹੋਰ ਮੌਜੂਦ ਸਨ |