08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਨਗਰ ਕੌਂਸਲ ਲਹਿਰਾਗਾਗਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਹੋਈ ਸਰਬਸੰਮਤੀ ਨਾਲ ਚੋਣ

Ad Position 21
No active advertisement
ਅਜੀਤ ਡੈਸਕ 25-02-2026
ਲਹਿਰਾਗਾਗਾ, 24 ਫਰਵਰੀ (ਅਸ਼ੋਕ ਗਰਗ) - ਪਿਛਲੇ ਦਿਨੀਂ ਨਗਰ ਕੌਂਸਲ ਲਹਿਰਾਗਾਗਾ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੇ ਅਹੁਦੇ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਅੱਜ ਨਗਰ ਕੌਂਸਲ ਵਿਖੇ ਕਨਵੀਨਰ ਕਮ ਐਸ.ਡੀ.ਐਮ ਰਾਕੇਸ਼ ਪ੍ਰਕਾਸ਼ ਗਰਗ ਦੀ ਦੇਖ ਰੇਖ ਵਿਚ ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ, ਜਿਸ ਵਿੱਚ ਵਾਰਡ ਨੰਬਰ 11 ਤੋਂ ਕੌਂਸਲਰ ਸੁਦੇਸ਼ ਰਾਣੀ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 8 ਤੋਂ ਸੁਰਿੰਦਰ ਸਿੰਘ ਜੱਗੀ ਵਾਇਸ ਪ੍ਰਧਾਨ ਚੁਣੇ ਗਏ, ਸੀਨੀਅਰ ਮੀਤ ਪ੍ਰਧਾਨ ਲਈ ਕੌਂਸਲਰ ਬਲਵੀਰ ਸਿੰਘ ਨੇ ਸੁਦੇਸ਼ ਰਾਣੇ ਦੇ ਨਾਂ ਦੀ ਤਜਵੀਜ਼ ਰੱਖੀ ਅਤੇ ਕੌਂਸਲਰ ਕਪਲਾਸ ਤਾਇਲ ਨੇ ਇਸ ਦੀ ਤਾਈਦ ਕੀਤੀ ਅਤੇ ਜੂਨੀਅਰ ਵਾਈਸ ਪ੍ਰਧਾਨ ਲਈ ਪ੍ਰਧਾਨ ਕਾਂਤਾ ਗੋਇਲ ਨੇ ਵਾਰਡ ਨੰਬਰ 8 ਤੋਂ ਸੁਰਿੰਦਰ ਸਿੰਘ ਜੱਗੀ ਨੂੰ ਬਤੌਰ ਜੂਨੀਅਰ ਵਾਈਸ ਪ੍ਰਧਾਨ ਤਜਵੀਜ ਰੱਖੀ ਜਿਸ ਦੀ ਕੌਂਸਲਰ ਗੋਰਵ ਗੋਇਲ ਨੇ ਤਾਈਦ ਕੀਤੀ, ਜਿਸ ਦੇ ਚਲਦੇ ਦੋਵਾਂ ਦੀ ਸਰਵ ਸੰਮਤੀ ਨਾਲ ਚੋਣ ਕੀਤੀ ਗਈ | ਉਕਤ ਚੋਣ ਵਿਚ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਕਾਂਤਾ ਗੋਇਲ, ਕਾਰਜ ਸਾਧਕ ਅਫ਼ਸਰ ਰਮਨਦੀਪ ਸ਼ਰਮਾ, ਥਾਣਾ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਕੌਂਸਲਰ ਮੌਜੂਦ ਸਨ | ਚੋਣ ਸਮੇਂ ਕੁੱਲ 15 ਕੌਂਸਲਰਾਂ ਦਾ ਵਿੱਚੋਂ 14 ਕੌਂਸਲਰ ਮੌਜੂਦ ਸਨ | ਵਾਰਡ ਨੰਬਰ ਚਾਰ ਦੇ ਕੌਂਸਲਰ ਰਾਜੇਸ਼ ਕੁਮਾਰ ਭੋਲਾ ਇਸ ਚੋਣ ਵਿਚ ਸ਼ਾਮਿਲ ਨਹੀਂ ਹੋਏ | ਚੋਣ ਉਪਰੰਤ ਨਵ ਨਿਯੁਕਤ ਸੀਨੀਅਰ ਵਾਈਸ ਪ੍ਰਧਾਨ ਸੰਦੇਸ਼ ਰਾਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ | ਨਵ ਨਿਯੁਕਤ ਸੀਨੀਅਰ ਮੀਤ ਪ੍ਰਧਾਨ ਸੰਦੇਸ਼ ਰਾਣੀ ਦਾ ਉਸ ਦੇ ਸਮਰਥਕਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਸਵਾਗਤ ਕਰਨ ਵਾਲਿਆਂ ਵਿੱਚ ਸਾਬਕਾ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ, ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਦਰਬਾਰਾ ਸਿੰਘ ਹੈਪੀ, ਰਿੰਕੂ ਖਰੋੜ, ਕੌਂਸਲਰ ਕਿਰਪਾਲ ਸਿੰਘ ਨਾਥਾ, ਪ੍ਰਸ਼ੋਤਮ ਗੋਇਲ ਲਹਿਲ ਕਲਾਂ ਵਾਲੇ, ਮਾਸਟਰ ਰਾਕੇਸ਼ ਕੁਮਾਰ, ਬਾਬੂ ਸੰਜੀਵ ਹਨੀ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ 315 ਬੋਰ ਦੇ ਪਿਸਤੌਲ ਅਤੇ ਕਾਰਤੂਸਾਂ ਸਮੇਤ 2 ਗਿ੍ਫ਼ਤਾਰ - ਐਸ.ਐਸ.ਪੀ ਚਾਹਲ <br/> ਅਗਲੀ ਖ਼ਬਰ ਵਿਧਾਇਕ ਡਾ. ਰਹਿਮਾਨ ਨੇ ਮਲੇਰਕੋਟਲਾ- ਲੁਧਿਆਣਾ ਮੁੱਖ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
Ad Position 24