08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਤੀਜੇ ਦਿਨ ਵੀ ਕੰਮ ਕਾਜ ਰੱਖਿਆ ਠੱਪ <br/>

Ad Position 21
No active advertisement
ਅਜੀਤ ਡੈਸਕ 25-02-2026
ਸੰਗਰੂਰ, 24 ਫਰਵਰੀ (ਧੀਰਜ ਪਸੋਰੀਆ) - ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਕੀਲਾਂ ਵਲੋਂ ਕੰਮ ਕਾਜ ਠੱਪ ਰੱਖਿਆ ਜਾ ਰਿਹਾ ਹੈ ਵਕੀਲਾਂ ਵੱਲੋਂ 27 ਫਰਵਰੀ ਤੱਕ ਨੋ ਵਰਕਰ ਦਾ ਐਲਾਨ ਕੀਤਾ ਹੋਇਆ ਹੈ | ਅੱਜ ਜ਼ਿਲ੍ਹਾ ਵਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਦੀ ਅਗਵਾਈ ਵਿਚ ਧਰਨਾ ਦੇ ਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ, ਕੋਈ ਵੀ ਵਕੀਲ ਅਦਾਲਤਾਂ ਵਿਚ ਨਹੀਂ ਗਿਆ | ਜ਼ਿਕਰਯੋਗ ਹੈ ਕਿ ਵਕੀਲਾਂ ਵਲੋਂ ਕੰਮ ਕਾਜ ਠੱਪ ਕੀਤੇ ਜਾਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਵਕੀਲ ਭਾਈਚਾਰੇ ਵਲੋਂ ਸਰਕਾਰ ਵਲੋਂ ਗ੍ਰਾਮ ਨਿਆਂਲਿਆ ਸਥਾਪਤ ਕਰਨ ਦੈ ਵਿਰੋਧ ਦੇ ਨਾਲ ਨਾਲ ਹੋਰਨਾਂ ਮੰਗਾਂ ਨੂੰ ਲੈ ਕੇ ਕੀਤੇ ਜਾ ਰਹੇ ਸੰਘਰਸ਼ ਬਾਰੇ ਗੱਲਬਾਤ ਕਰਦਿਆਂ ਬਾਰ ਕੌਂਸਲ ਮੈਂਬਰ ਗੁਰਤੇਜ ਸਿੰਘ ਗਰੇਵਾਲ, ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਉਪ ਪ੍ਰਧਾਨ ਜਗਮੀਤ ਸਿੰਘ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ ਅਤੇ ਦਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਗ੍ਰਾਮ ਨਿਆਂਲਿਆ ਐਕਟ 2008 ਦੇ ਲਾਗੂ ਕਰਨ ਨਾਲ ਸੀਮਤ ਨਿਆਂਇਕ ਸਾਧਨਾਂ ਦੀ ਵੰਡ ਹੋ ਰਹੀ ਹੈ | ਬਾਰ ਦੇ ਵਕੀਲ ਸੰਜੀਵ ਕੁਮਾਰ ਗੋਇਲ, ਗੁਰਬਚਨ ਸਿੰਘ ਨਹਿਲ, ਬੇਅੰਤ ਸਿੰਘ ਛਾਜਲੀ ਗੁਰਿੰਦਰਪਾਲ ਕਰਤਾਰਪੁਰਾ, ਜਸਵੀਰ ਸਿੰਘ ਸਰਾਓ, ਐਮ ਏ ਸ਼ਾਹ ਜੱਗਾ ਮਲੇਰਕੋਟਲਾ, ਰਣਜੀਤ ਸਿੰਘ ਦਿਓਲ, ਗੁਰਪ੍ਰੀਤ ਸਿੰਘ ਚੱਠਾ, ਰਾਜਬੀਰ ਸਿੰਘ ਗਰੇਵਾਲ, ਮਹਿੰਦਰਪਾਲ ਸਿੰਘ ਪਾਹਵਾ, ਅਮਨਜੋਤ ਸਿੰਘ ਪਾਹਵਾ, ਅਮਨਦੀਪ ਸਿੰਘ ਗਰੇਵਾਲ, ਅਜੇਪਾਲ ਸਿੰਘ ਅਕੋਈ, ਕੁਲਦੀਪ ਜੈਨ, ਇੰਦਰਪਾਲ ਸਿੰਘ ਧਾਂਦਲੀ, ਰਣਧੀਰ ਸਿੰਘ ਭੰਗੂ, ਰਿਤੇਸ ਜਿੰਦਲ, ਗੁਰਸੇਵਕ ਸਿੰਘ ਸਿੱਧੂ, ਗੌਰਵ ਗਰਗ ਲਹਿਰਾਗਾਗਾ, ਗੁਰਪ੍ਰੀਤ ਮਾਨ, ਕੁਲਵਿੰਦਰ ਸਿੰਘ ਤੂਰ, ਚਮਕੌਰ ਸਿੰਘ ਲਿੱਟ, ਵਕੀਲ ਸਿੰਘ ਜਨਾਲ ਅਤੇ ਹੋਰ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਕਾਂਗਰਸੀ ਵਿਧਾਇਕ ਜੱਸੀ ਖੰਗੂੜਾ ਵਲੋਂ ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼ ਕੀਤੀ ਬਿਆਨਬਾਜ਼ੀ ਨੇ ਸਿਆਸੀ ਹਲਕਿਆਂ 'ਚ 'ਮ... ਅਗਲੀ ਖ਼ਬਰ ਪੰਜਾਬ ਦੀ ਬਿਹਤਰੀ ਲਈ ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਪਾਰਟੀ -ਬੌਬੀ ਗਰਚਾ <br/>
Ad Position 24