08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 25-02-2026
ਸੁਨਾਮ ਊਧਮ ਸਿੰਘ ਵਾਲਾ, 24 ਫਰਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪਿ੍ੰਸੀਪਲ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ 'ਚ ਤੇ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ ਪ੍ਰਵਿ ਗੁਰਪ੍ਰੀਤ ਸਿੰਘ, ਡਾ. ਮਨੀਤਾ ਜੋਸ਼ੀ, ਪ੍ਰੋ. ਕਾਲਾ ਸਿੰਘ ਅਤੇ ਡਾ. ਮਨਪ੍ਰੀਤ ਕੌਰ ਹਾਂਡਾ ਦੀ ਦੇਖ-ਰੇਖ 'ਚ ਲਗਾਇਆ ਗਿਆ ਸੱਤ ਰੋਜਾ ਐਨ ਐਸ ਐਸ ਕੈਂਪ ਅੱਜ ਸਮਾਪਤ ਹੋਇਆ ਜਿਸ ਵਿਚ ਡੀ.ਐਸ.ਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਸਮੇਂ ਵਲੰਟੀਅਰਜ਼ ਵਲੋਂ ਵੱਖ-ਵੱਖ ਗਤੀਵਿਧੀਆਂ ਜਰੀਏ ਨਾਟਕ, ਸਕਿਟ ,ਗਿੱਧਾ ਅਤੇ ਟੱਪੇ ਆਦਿ ਦੀ ਪੇਸ਼ਕਾਰੀ ਕੀਤੀ ਗਈ | ਹੋਣਹਾਰ ਵਲੰਟੀਅਰ ਦਾ ਇਨਾਮ ਕੁੜੀਆਂ 'ਚੋਂ ਕੁਲਵਿੰਦਰ ਕੌਰ ਅਤੇ ਮੁੰਡਿਆਂ 'ਚੋਂ ਹਰਮਨ ਸਿੰਘ ਨੂੰ ਦਿੱਤਾ ਗਿਆ ਜਦੋਂ ਕਿ ਉੱਤਮ ਵਲੰਟੀਅਰ ਦਾ ਇਨਾਮ ਜਸਪ੍ਰੀਤ ਕੌਰ ਅਤੇ ਖੁਸ਼ਕਰਨ ਸਿੰਘ ਬੇਦੀ ਨੂੰ ਮਿਲਿਆ | ਡੀ.ਐਸ.ਪੀ ਹਰਵਿੰਦਰ ਸਿੰਘ ਨੇ ਵਲੰਟੀਅਰਜ਼ ਨੂੰ ਨਸ਼ਾ ਮੁਕਤ ਸਮਾਜ ਸਿਰਜਣ ਲਈ ਪ੍ਰੇਰਿਤ ਕਰਦਿਆਂ ਆਪਣੇ ਭਵਿੱਖ ਬਾਰੇ ਉੱਚਾ ਸੋਚਣ ਦੀ ਅਪੀਲ ਕੀਤੀ | ਡਿਪਟੀ ਡੀ.ਪੀ. ਆਈ ਸੇਵਾ ਮੁਕਤ ਡਾਕਟਰ ਪਰਮਿੰਦਰ ਸਿੰਘ ਨੇ ਵੀ ਵਲੰਟੀਅਰਜ਼ ਨਾਲ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦਾ ਮੰਚ ਸੰਚਾਲਨ ਡਾਕਟਰ ਮਨੀਤਾ ਜੋਸ਼ੀ ਵਲੋਂ ਕੀਤਾ ਗਿਆ | ਇਸ ਮੌਕੇ ਵਾਈਸ ਪਿ੍ੰਸੀਪਲ ਡਾ. ਅੰਚਲਾ, ਡਾ. ਪਰਮਿੰਦਰ ਕੌਰ, ਪ੍ਰੋਫੈਸਰ ਸਿਮਰਨ, ਡਾ. ਮਨਜੀਤ ਕੌਰ, ਡਾ. ਕੁਲਦੀਪ ਸਿੰਘ ਬਾਹੀਆ, ਪ੍ਰੋਫੈਸਰ ਦਰਸ਼ਨ ਕੁਮਾਰ, ਪ੍ਰੋਫੈਸਰ ਰੂਬੀ ਜਿੰਦਲ ਅਤੇ ਇਨਵਰਨਜੀਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਆਪ ਸਰਕਾਰ ਬਜਟ ਵਿਚ ਡੀ.ਏ. ਦਾ ਬਕਾਇਆ ਦੇਣ ਦਾ ਪ੍ਰਬੰਧ ਕਰੇ - ਵੀਰ <br/> ਅਗਲੀ ਖ਼ਬਰ ਸੁਖਬੀਰ ਪੰਜਾਬ ਅਤੇ ਪੰਥਕ ਮੁੱਦਿਆਂ 'ਤੇ ਗੰਭੀਰਤਾ ਦਿਖਾਉਣ ਦੀ ਬਿਜਾਏ ਬੇਸਿਰ ਗੱਲਾਂ ਕਰਕੇ ਸੱਤਾ 'ਤੇ ਕਾਬਜ਼ ਹੋਣਾ ਚਾਹੁ...
Ad Position 24