ਸੰਗਰੂਰ, 24 ਫਰਵਰੀ (ਬਿੱਟਾ) - ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਮੁਲਾਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਦਾ 16 ਪ੍ਰਤੀਸ਼ਤ ਡੀ.ਏ ਦਾ ਬਕਾਇਆ ਨਾ ਦੇਣਾ ਘੋਰ ਅਨਿਆਏ ਹੈ | ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਵਿਚ ਮੁਲਾਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਦੇ ਵੱਡੇ ਯੋਗਦਾਨ ਰਹਿਣ ਦੀ ਗੱਲ ਕਰਦਿਆਂ ਵੀਰ ਨੇ ਕਿਹਾ ਕਿ ਸੱਤਾ ਵਿਚ ਆ ਕੇ ਭਗਵੰਤ ਮਾਨ ਸਰਕਾਰ ਆਪਣੇ ਵਾਅਦੇ ਭੁੱਲਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਉੱਪਰ ਤਾਂ ਕਰੋੜਾ ਦਾ ਖ਼ਰਚ ਕਰ ਰਹੀ ਹੈ ਪਰ ਹੁਣ ਮੁਲਾਜ਼ਮਾਂ ਅਤੇ ਸੇਵਾ ਮੁਕਤ ਮੁਲਾਜ਼ਮਾਂ ਇਸ ਸਰਕਾਰ ਦੇ ਗਲੇ ਦੀ ਹੱਡੀ ਬਣਨਗੇ | ਡੀ.ਏ. ਮੁਲਾਜ਼ਮਾਂ ਲਈ ਕੋਈ ਭੀਖ ਨਹੀਂ ਬਲਕਿ ਉਨ੍ਹਾਂ ਦਾ ਹੱਕ ਹੈ ਇਸ ਲਈ ਸਰਕਾਰ ਬਜਟ ਵਿਚ ਡੀ.ਏ. ਦਾ ਬਕਾਇਆ ਤੁਰੰਤ ਦੇਵੇ | ਇਸ ਮੌਕੇ ਸਤਿਗੁਰੂ ਸਿੰਘ ਕੋਹਰੀਆ, ਨਿਰਮਲ ਸਿੰਘ ਮੱਟੂ, ਲਾਭ ਸਿੰਘ, ਕਿ੍ਸ਼ਨ ਸਿੰਘ, ਹਰਮੇਲ ਸਿੰਘ ਮੌਜੂਦ ਸਨ |