07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੂਨਕ ਸ਼ਹਿਰ ਵਿਚ ਚੋਰੀਆਂ ਦੀ ਭਰਮਾਰ, ਨੇੜੇ-ਨੇੜੇ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ <br/>

Ad Position 21
repet_subhas-goyals [Copy P29]
ਮੂਨਕ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਕੋਲ ਹੋਈਆਂ ਚੋਰੀਆਂ ਬਾਰੇ ਜਾਣਕਾਰੀ ਦਿੰਦਿਆਂ ਹੋਏ ਦੁਕਾਨ ਮਾਲਕ | ਤਸਵੀਰ: ਪ੍ਰਵੀਨ ਮਦਾਨ <br/> 07-03-2026
ਮੂਨਕ, 6 ਮਾਰਚ (ਪ੍ਰਵੀਨ ਮਦਾਨ)-ਮੂਨਕ ਵਿਚ ਪਿਛਲੇ ਕੁਝ ਦਿਨਾਂ ਤੋਂ ਚੋਰੀਆਂ ਦੀਆਂ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ | ਬੇਸ਼ੱਕ ਪੁਲਿਸ ਪ੍ਰਸ਼ਾਸਨ ਚੋਰੀਆਂ ਬਰਾਮਦ ਕਰਨ ਦੇ ਵੱਡੇ ਪੱਧਰ 'ਤੇ ਦਾਅਵੇ ਕਰਦਾ ਨਹੀਂ ਥੱਕਦਾ | ਪਰ ਚੋਰ ਗਿਰੋਹ ਪੁਲਿਸ ਤੋਂ ਵੀ ਚੁਸਤ ਲੱਗਦਾ ਹੈ | ਕਿਉਂਕਿ ਪਿਛਲੇ ਹੀ ਦਿਨੀਂ ਪੁਲਿਸ ਦੇ ਅਧਿਕਾਰੀਆਂ ਨੇ ਚੋਰੀਆਂ ਬਰਾਮਦ ਕਰਨ ਦੇ ਬਾਰੇ ਪ੍ਰੈੱਸ ਕਾਨਫ਼ਰੰਸ ਕਰ ਜਾਣਕਾਰੀ ਸਾਂਝੀ ਕੀਤੀ ਸੀ | ਪਰ ਬੀਤੀ ਰਾਤ ਹੀ ਅਣਪਛਾਤੇ ਚੋਰਾਂ ਵਲੋਂ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਵਿਚ ਚਾਰ ਦੁਕਾਨਾਂ ਦੇ ਤਾਲੇ ਤੋੜ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਚੋਰ ਰਾਤ ਦੇ ਸਮੇਂ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ | ਸਵੇਰੇ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ•ਣ ਪਹੁੰਚੇ ਤਾਂ ਤਾਲੇ ਟੁੱਟੇ ਹੋਏ ਦੇਖ ਕੇ ਉਹ ਹੈਰਾਨ ਰਹਿ ਗਏ | ਇਹਨਾਂ ਚੋਰੀਆਂ ਤੋ ਪੀੜਤ ਦੁਕਾਨਦਾਰਾਂ ਵਿਚ ਵਿਮਲ ਮੰਗਲ ਬੰਟੀ ਮੋਬਾਈਲ ਦੁਕਾਨ ਤੋਂ, 9 ਹਜ਼ਾਰ ਲਗਭਗ ਦੇ ਮੋਬਾਈਲ ਤੇ ਸਮਾਨ, ਲਕੀ ਬੈਗ ਹਾਊਸ ਤੋਂ 1200 ਰੁਪਏ, ਦਸਮੇਸ਼ ਗਲਾਸ ਹਾਊਸ ਤੋਂ 2200, ਰਾਜਲਹੇੜੀ ਐਕਸਰੇ ਸੈਂਟਰ ਤੋ 4400 ਰੁਪਏ ਦੇ ਕਰੀਬ ਚੋਰੀ ਦੀ ਸੂਚਨਾ ਦੁਕਾਨਦਾਰਾਂ ਨੇ ਦਿੱਤੀ | ਦੁਕਾਨਦਾਰਾਂ ਨੇ ਦੱਸਿਆ ਕਿ ਚੋਰ ਨਕਦੀ ਦੇ ਨਾਲ-ਨਾਲ ਹੋਰ ਸਮਾਨ ਵੀ ਲੈ ਗਏ ਹਨ, ਜਿਸ ਨਾਲ ਉਨ•ਾਂ ਨੂੰ ਵੱਡਾ ਆਰਥਿਕ ਨੁਕਸਾਨ ਪਹੁੰਚਿਆ ਹੈ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕੀ ਚੋਰਾਂ ਵਿਚ ਪੁਲਿਸ ਦਾ ਕਿੰਨਾ ਡਰ ਹੈ ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕੀ ਪੁਲਿਸ ਸਟੇਸ਼ਨ ਇਸ ਜਗਾ ਤੋਂ ਮਾਤਰ 300 ਮੀਟਰ ਤੇ ਹੈ ਲੋਕਾਂ ਨੇ ਮੰਗ ਕੀਤੀ ਹੈ ਕੀ ਪੁਲਿਸ ਗਸ਼ਤ ਤੇਜ ਕਰ ਚੋਰੀਆਂ ਤੋ ਨਿਜਾਤ ਦਿਵਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਖੇੜੀ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ <br/> ਅਗਲੀ ਖ਼ਬਰ ਮਲੇਰਕੋਟਲਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਚਲਾਇਆ 'ਕਾਸੋ ਆਪ੍ਰੇਸ਼ਨ' <br/>
Ad Position 24