10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸਮਾਜ ਵਿਚ ਅਸ਼ਲੀਲਤਾ ਅਤੇ ਨਸ਼ਿਆਂ ਦਾ ਪ੍ਰਸਾਰ ਕਰਨ ਵਾਲੇ ਗਾਇਕ ਖ਼ਿਲਾਫ਼ ਮੁਕੱਦਮਾ ਦਰਜ ਕਰਵਾਉਣ ਲਈ ਅੱਗੇ ਆਏ ਸਮਾਜ ਸੇਵੀ <br/>

Ad Position 21
No active advertisement
ਅਜੀਤ ਡੈਸਕ 08-03-2026
ਸੰਗਰੂਰ, 7 ਮਾਰਚ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਦੇ ਪ੍ਰਸਿੱਧ ਸਮਾਜ ਸੇਵੀ ਜਤਿੰਦਰ ਕਾਲੜਾ ਅਤੇ ਐਡਵੋਕੇਟ ਕਮਲ ਆਨੰਦ ਨੇ ਅੱਜ ਮਸ਼ਹੂਰ ਗਾਇਕ ਅਦਿੱਤਿਆ ਪ੍ਰਤੀਕ ਸਿੰਘ ਉਰਫ਼ ਬਾਦਸ਼ਾਹ ਖ਼ਿਲਾਫ਼ ਸਮਾਜ ਵਿਚ ਅਸ਼ਲੀਲਤਾ, ਨਸ਼ਿਆਂ ਦਾ ਪ੍ਰਸਾਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕਰਵਾਉਣ ਲਈ ਥਾਣਾ ਸਿਟੀ ਸੰਗਰੂਰ ਵਿਚ ਦਰਖਾਸਤ ਦਿੱਤੀ ਹੈ | ਸਮਾਜ ਸੇਵੀਆਂ ਵਲੋਂ ਆਪਣੀ ਸ਼ਿਕਾਇਤ ਦਾ ਮੁੱਖ ਆਧਾਰ ਬਾਦਸ਼ਾਹ ਦੇ ਨਵੇਂ ਗੀਤ ਟਟੀਰੀ ਪ੍ਰਤੀ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਨਸ਼ਿਆਂ ਦੇ ਪ੍ਰਚਾਰ ਉਨ੍ਹਾਂ ਗੀਤ ਦੇ ਬੋਲਾਂ ਵਿਚ ਕੋਕੀਨ ਵਰਗੇ ਨਸ਼ੀਲੇ ਪਦਾਰਥ ਨੂੰ ਬੰਦੀ (ਸਹੇਲੀ) ਦੱਸ ਕੇ ਨੌਜਵਾਨਾਂ ਵਿਚ ਨਸ਼ਾਖੋਰੀ ਨੂੰ ਉਤਸ਼ਾਹਿਤ ਕੀਤਾ ਹੈ | ਸ਼ਿਕਾਇਤਕਰਤਾ ਨੇ ਇਹ ਵੀ ਕਿਹਾ ਕਿ ਗਾਇਕ ਨੇ ਗੀਤ ਵਿਚ ਔਰਤਾਂ ਪ੍ਰਤੀ ਅਪਮਾਨਜਨਕ ਅਤੇ ਦੋ ਅਰਥੀ ਭਾਸ਼ਾ ਦੀ ਵਰਤੋਂ ਕੀਤੀ ਹੈ ਜੋ ਜਨਤਕ ਸਲੀਨਤਾ ਦੇ ਖ਼ਿਲਾਫ਼ ਹੈ | ਗਾਇਕ ਖ਼ਿਲਾਫ਼ ਕਾਨੂੰਨੀ ਕਰਵਾਈ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤੀ ਨਿਆਂ ਸੰਹਿਤਾ ਅਤੇ ਐਨ.ਡੀ.ਪੀ.ਐੱਸ. ਦੀ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਜਾਵੇ | ਐਡਵੋਕੇਟ ਕਮਲ ਆਨੰਦ ਅਤੇ ਜਤਿੰਦਰ ਕਾਲੜਾ ਨੇ ਕਿਹਾ ਕਿ ਉਨ੍ਹਾਂ ਆਪਣੀ ਸ਼ਿਕਾਇਤ ਦੀ ਕਾਪੀ ਪੰਜਾਬ ਦੇ ਡੀ.ਜੀ.ਪੀ., ਐਸ.ਐਸ.ਪੀ. ਸੰਗਰੂਰ ਨੂੰ ਵੀ ਭੇਜੀ ਹੈ | ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਉਪਰੋਕਤ ਗੀਤ ਨੂੰ ਡਿਜੀਟਲ ਪਲੇਟਫ਼ਾਰਮ ਤੋਂ ਤੁਰੰਤ ਹਟਾਇਆ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪੈਣ ਤੋਂ ਰੋਕਿਆ ਜਾ ਸਕੇ | ਸ਼ਿਕਾਇਤਕਰਤਾਵਾਂ ਵਲੋਂ ਸਮਾਜ ਦੇ ਸੁਚੇਤ ਨਾਗਰਿਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੀ ਘਟੀਆਂ ਗਾਇਕੀ ਦਾ ਵਿਰੋਧ ਕਰਨ ਤਾਂ ਜੋ ਸਾਡੇ ਸਭਿਆਚਾਰ ਗੰਧਲਾ ਹੋਣ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਲਹਿਰਾਗਾਗਾ ਦੇ ਅਵਤਾਰ ਸਿੰਘ ਪਰੋਚਾ ਚੇਅਰਮੈਨ, ਅੰਮਿ੍ਤਪਾਲ ਕੌਰ ਖੰਡੇਬਾਦ ਬਣੇ ਉਪ ਚੇਅਰਮੈਨ <br/> ਅਗਲੀ ਖ਼ਬਰ ਉਕਾਬਾ ਫੈਡਰੇਸ਼ਨ ਵਲੋਂ ਧੂਰੀ ਵਿੱਚ ਫਾਈਬਰੋ ਸਕੈਨ ਕੈਂਪ ਲਗਾਇਆ <br/>
Ad Position 24