05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮੋਟਰਸਾਈਕਲ ਚੋਰ ਦੇ ਮਾਮਲੇ 'ਚ ਚਾਰ ਪੁਲਿਸ ਅੜਿੱਕੇ ਚੜੇ੍ਹ <br/>

Ad Position 21
No active advertisement
ਅਜੀਤ ਡੈਸਕ 29-03-2026
ਦਿੜ੍ਹਬਾ ਮੰਡੀ, 28 ਮਾਰਚ (ਹਰਬੰਸ ਸਿੰਘ ਛਾਜਲੀ)-ਚੋਰੀ ਸ਼ੁਦਾ 8 ਮੋਟਰ ਸਾਈਕਲ ਬਿਨਾ ਨੰਬਰੀ ਅਤੇ 7 ਸਾਈਕਲ ਰੇਹੜੀਆਂ ਚੋਰੀ ਬਰਾਮਦ ਕਰਨ ਦੇ ਮਾਮਲੇ 'ਚ 4 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਡੀ.ਐੱਸ.ਪੀ. ਦਿੜ੍ਹਬਾ ਡਾ. ਰੁਪਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਸਰਤਾਜ ਸਿੰਘ ਚਹਿਲ ਐੱਸ.ਐੱਸ.ਪੀ. ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀਆਂ ਅਨਸਰਾਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ | ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਨ ਲਈ ਥਾਣਾ ਮੁੱਖ ਅਫ਼ਸਰ ਦਿੜ੍ਹਬਾ ਕਮਲਦੀਪ ਸਿੰਘ ਦੀ ਅਗਵਾਈ ਹੇਠ ਥਾਣਾ ਦਿੜ੍ਹਬਾ ਪੁਲਿਸ ਦੀ ਸਪੈਸ਼ਲ ਟੀਮ ਗਠਿਤ ਕਰਕੇ ਸਵਾਰੀ ਪ੍ਰਾਈਵੇਟ ਗੱਡੀ ਅਤੇ ਸਮੇਤ ਲੈਪਟਾਪ ਪਿ੍ੰਟਰ ਦੇ ਦੌਰਾਨ ਏ ਗਸ਼ਤ ਅਤੇ ਚੈਕਿੰਗ ਸ਼ੱਕੀ ਵਿਅਕਤੀਆਂ ਚੱਲ ਰਹੀ ਸੀ | ਇਸ ਦੌਰਾਨ ਯੁੱਧਵੀਰ ਸਿੰਘ ਵਾਸੀ ਰੋੜੇਵਾਲ ਨੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੂੰ ਇਤਲਾਹ ਦਿੱਤੀ ਕਿ ਕੰਮ ਸਬੰਧੀ ਦਿੜ੍ਹਬਾ ਵਿਖੇ ਆਇਆ ਸੀ | ਦਿੜ੍ਹਬਾ ਤੋਂ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਗਿਆ ਹੈ | ਮੋਟਰਸਾਈਕਲ ਦੀ ਭਾਲ ਕਰਨ ਤੇ ਪਤਾ ਲੱਗਾ ਕਿ ਮੋਟਰਸਾਈਕਲ ਜਗਪਾਲ ਸਿੰਘ ਉਰਫ਼ ਡੋਰੀਮੋਨ, ਜਗਜੀਤ ਸਿੰਘ ਉਰਫ਼ ਜੱਗੀ, ਕੁਲਦੀਪ ਸਿੰਘ ਉਰਫ਼ ਗੋਰਾ, ਜਗਜੀਤ ਸਿੰਘ ਉਰਫ਼ ਜੱਗੀ ਵਾਸੀਆਨ ਪਿੰਡ ਕਾਕੂਵਾਲਾ ਥਾਣਾ ਦਿੜ੍ਹਬਾ ਨੇ ਚੋਰੀ ਕੀਤਾ ਹੈ | ਜੋ ਕਿ ਗਿਰੋਹ ਬਣਾ ਕੇ ਥਾਣਾ ਦਿੜ੍ਹਬਾ ਦੇ ਏਰੀਆ ਅਤੇ ਬਾਹਰਲੀਆਂ ਥਾਵਾਂ ਤੋ ਮੋਟਰਸਾਈਕਲ ਚੋਰੀ ਕੀਤੇ ਹਨ | ਜਿੰਨਾ ਨੂੰ ਗਿ੍ਫ਼ਤਾਰ ਕਰਕੇ ਚੋਰੀ ਕੀਤੇ 8 ਮੋਟਰਸਾਈਕਲ ਅਤੇ 7 ਸਾਈਕਲ ਰੇਹੜੀਆਂ ਅੱਗੇ ਵੇਚਣ ਲਈ ਆਪਣੇ ਕਬਜ਼ੇ ਵਿੱਚ ਰੱਖਣ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਾਲਜ ਅਧਿਆਪਕਾਂ ਨੇ ਬਕਾਏ ਤੁਰੰਤ ਜਾਰੀ ਕਰਨ ਦੀ ਕੀਤੀ ਮੰਗ ਅਗਲੀ ਖ਼ਬਰ ਕਾਰ ਵਲੋਂ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਕਾਰਨ ਦੋ ਵਿਅਕਤੀ ਗੰਭੀਰ ਜ਼ਖ਼ਮੀ <br/>
Ad Position 24
No active advertisement