ਦਿੜ੍ਹਬਾ ਮੰਡੀ, 28 ਮਾਰਚ (ਜਸਵੀਰ ਸਿੰਘ ਅÏਜਲਾ)-ਸੁਤੰਤਰਤਾ ਸੰਗਰਾਮੀ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਹੜ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਮਾਪੇ ਅਧਿਆਪਕ ਮਿਲਣੀ ਦਾ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿੱਚ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤਾਂ 'ਚੋਂ ਪਹਿਲਾ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ (ਅੰਕ ਰਿਪੋਟ ਕਾਰਡ, ਸਨਮਾਨ ਚਿੰਨ੍ਹ, ਅਤੇ ਕਿਤਾਬਾਂ ਵਾਲੇ ਬੈਗ) ਦੇ ਕੇ ਸਨਮਾਨਿਤ ਕੀਤਾ ਗਿਆ | ਬੋਰਡ ਦੀਆਂ ਜਮਾਤਾਂ ਵਿੱਚ ਵਧੀਆ ਨੰਬਰ ਪ੍ਰਾਪਤ ਕਰਨ ਵਾਲੇ ਬੱਚਿਆਂ ਸਟੇਜ 'ਤੇ ਬੁਲਾ ਕੇ ਅਧਿਆਪਕਾ ਅਤੇ ਮੁੱਖ ਮਹਿਮਾਨਾਂ ਵੱਲੋਂ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਗਤੀਵਿਧੀਆਂ ਖੇਡਾਂ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਸਾਇੰਸ ਅਤੇ ਗਣਿਤ ਪ੍ਰਦਰਸ਼ਨੀਆਂ, ਯੁੱਧ ਨਸ਼ਿਆਂ ਵਿਰੁੱਧ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਸਕੂਲ ਮੁਖੀ ਦਰਸ਼ਨ ਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਕੂਲ ਦੀ ਸਾਲਾਨਾ ਪ੍ਰਗਤੀ ਰਿਪੋਰਟ ਪੇਸ਼ ਕੀਤੀ | ਇਸ ਮੌਕੇ ਹਰਕਿਰਪਾਲ ਸਿੰਘ ਬਲਾਕ ਸੰਮਤੀ ਮੈਂਬਰ, ਮੋਹਿਤ ਖਾਨ ਪੰਚ, ਐੱਸ.ਐੱਮ.ਸੀ. ਚੇਅਰਮੈਨ ਅਮਨਦੀਪ ਜੋਸ਼ੀ, ਨੈਬ ਸਿੰਘ ਖਾਲਸਾ ਤੇ ਸਕੂਲ ਸਟਾਫ ਲੈਕ. ਅਮਰਿੰਦਰ ਸਿੰਘ, ਰਕੇਸ਼ ਕੁਮਾਰ ਜੀ, ਮਨਦੀਪ ਸਿੰਘ ਚੱਠਾ, ਮਨਦੀਪ ਸਿੰਘ ਡੀ.ਪੀ., ਜਗਤਾਰ ਸਿੰਘ, ਮੈਡਮ ਕੁਲਵਿੰਦਰ ਕੌਰ, ਮੈਡਮ ਪ੍ਰਦੀਪ ਕੌਰ, ਮੈਡਮ ਅਮਨਪ੍ਰੀਤ ਕੌਰ, ਰਮਨ ਕਾਂਸਲ ਆਦਿ ਤੇ ਬੱਚਿਆਂ ਦੇ ਮਾਤਾ-ਪਿਤਾ ਮੌਜੂਦ ਸਨ |