07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚਿੜੀਆਂ ਤੇਜ਼ੀ ਨਾਲ ਹੋ ਰਹੀਆਂ ਨੇ ਅਲੋਪ ਕਾਲਜ ਵਿੱਚ ਵਿਸ਼ੇ ਨੂੰ ਲੈ ਕੇ ਕਰਵਾਇਆ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 29-03-2026
ਮਸਤੂਆਣਾ ਸਾਹਿਬ, 28 ਮਾਰਚ (ਦਮਦਮੀ)-ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਇਕੋ ਕਲੱਬ ਵੱਲੋਂ ਵਿਸ਼ਵ ਚਿੜੀ ਦਿਵਸ, ਵਿਸ਼ਵ ਜੰਗਲਾਤ ਦਿਵਸ ਅਤੇ ਵਿਸ਼ਵ ਪਾਣੀ ਦਿਵਸ ਨੂੰ ਸਮਰਪਿਤ ਜਾਗਰੂਕਤਾ ਸੈਮੀਨਾਰ ਕੀਤਾ ਗਿਆ | ਪਿ੍ੰਸੀਪਲ ਡਾ. ਅਮਨਦੀਪ ਕੌਰ ਅਤੇ ਵਿਭਾਗ ਮੁਖੀ ਡਾ. ਸੋਨੂੰ ਸੱਚਦੇਵਾ ਨੇ ਦੱਸਿਆ ਕਿ ਸਾਇੰਸ ਵਿਭਾਗ, ਐੱਨ.ਐੱਸ.ਐੱਸ. ਅਤੇ ਐੱਸ.ਬੀ.ਏ. ਦੇ ਸਹਿਯੋਗ ਨਾਲ ਕਰਵਾਏ ਗਏ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਉਣਾ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਪ੍ਰੋਤਸਾਹਿਤ ਕਰਨਾ ਹੈ |ਈਕੋ ਕਲੱਬ ਦੇ ਬੈਨਰ ਹੇਠ ਸੁਚੱਜੇ ਢੰਗ ਨਾਲ ਕਰਵਾਏ ਗਏ ਵਿਸ਼ਵ ਚਿੜੀ ਦਿਵਸ ਦੇ ਮੌਕੇ 'ਤੇ ਚਿੜੀਆਂ ਦੀ ਸੁਰੱਖਿਆ ਦੇ ਮਹੱਤਵ ਨੂੰ ਉਜਾਗਰ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਗਏ, ਕਿਉਂਕਿ ਉਨ੍ਹਾਂ ਦੀ ਸੰਖਿਆ ਦਿਨ ਪ੍ਰਤੀ ਦਿਨ ਤੇਜ਼ੀ ਨਾਲ ਘਟ ਰਹੀ ਹੈ | ਉਨ੍ਹਾਂ ਦੀ ਸੁਰੱਖਿਆ ਵੱਲ ਇੱਕ ਕਦਮ ਵਜੋਂ ਕਾਲਜ ਕੈਂਪਸ ਦੇ ਵੱਖ-ਵੱਖ ਸਥਾਨਾਂ 'ਤੇ ਪੰਛੀਆਂ ਲਈ ਆਲਣੇ ਵੀ ਲਗਾਏ ਗਏ, ਤਾਂ ਜੋ ਚਿੜੀਆਂ ਨੂੰ ਸੁਰੱਖਿਅਤ ਆਵਾਸ ਮਿਲ ਸਕੇ | ਵਿਦਿਆਰਥੀਆਂ ਨੇ ਪੋਸਟਰ ਬਣਾਉਣ ਅਤੇ ਨਾਅਰਾ ਲਿਖਣ ਦੀਆਂ ਗਤੀਵਿਧੀਆਂ ਵਿੱਚ ਭਾਗ ਲੈ ਕੇ ਜੈਵਿਕ ਵਿਭਿੰਨਤਾ ਦੀ ਸੁਰੱਖਿਆ ਬਾਰੇ ਜਾਗਰੂਕਤਾ ਫੈਲਾਈ | ਵਿਸ਼ਵ ਜੰਗਲਾਤ ਦਿਵਸ ਨੂੰ ਕਾਲਜ ਕੈਂਪਸ ਵਿੱਚ ਰੁੱਖ ਲਗਾਉਂਣਦੀ ਮੁਹਿੰਮ ਰਾਹੀਂ ਮਨਾਇਆ ਗਿਆ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਡੇ ਉਤਸ਼ਾਹ ਨਾਲ ਪੌਦੇ ਲਗਾਏ ਅਤੇ ਵਾਤਾਵਰਣ ਸੰਤੁਲਨ ਬਣਾਈ ਰੱਖਣ ਵਿੱਚ ਰੁੱਖਾਂ ਦੀ ਮਹੱਤਤਾ ਨੂੰ ਸਮਝਿਆ | ਇਸ ਗਤੀਵਿਧੀ ਰਾਹੀਂ ਜੰਗਲਾਂ ਦੀ ਕਟਾਈ ਅਤੇ ਮੌਸਮੀ ਤਬਦੀਲੀ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਜਾਗਰੂਕਤਾ ਫੈਲਾਈ ਗਈ ਅਤੇ ਵਿਦਿਆਰਥੀਆਂ ਵਿੱਚ ਵਾਤਾਵਰਣ ਦੀ ਸੰਭਾਲ ਦੀ ਜ਼ਿੰਮੇਵਾਰੀ ਪੈਦਾ ਕੀਤੀ ਗਈ | ਵਿਸ਼ਵ ਪਾਣੀ ਦਿਵਸ ਨੂੰ ਵੀ ਬੜੇ ਉਤਸ਼ਾਹ ਨਾਲ ਮਨਾਇਆ ਗਿਆ, ਜਿਸਦਾ ਕੇਂਦਰ ਪਾਣੀ ਦੀ ਬਚਤ ਦੀ ਮਹੱਤਤਾ ਸੀ | ਪਿ੍ੰਸੀਪਲ ਡਾ. ਅਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਪਾਣੀ ਦੀ ਦਿਨਚਰੀ ਵਿੱਚ ਮਹੱਤਤਾ ਅਤੇ ਗੁਰਬਾਣੀ ਵਿੱਚ ਇਸਦੀ ਆਤਮਿਕ ਅਹਿਮੀਅਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਵਿਦਿਆਰਥੀਆਂ ਨੂੰ ਪਾਣੀ ਦੀ ਸੰਭਾਲ ਅਤੇ ਸਹੀ ਵਰਤੋਂ ਵੱਲ ਪ੍ਰੇਰਿਤ ਕੀਤਾ | ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਵਾਤਾਵਰਨ ਦੀ ਰੱਖਿਆ ਅਤੇ ਟਿਕਾਊ ਵਿਕਾਸ ਲਈ ਸਾਂਝੀ ਸਹੁੰ ਚੁੱਕੀ ਗਈ | ਇਸ ਮੌਕੇ ਡਾ. ਸਾਰਿਕਾ ਜੈਨ, ਡਾ. ਗੁਰਦੀਪ ਸਿੰਘ ਪਟਿਆਲਾ, ਡਾ. ਕਮਲਜੀਤ ਕੌਰ, ਡਾ. ਭੁਪਿੰਦਰ ਕੌਰ, ਡਾ. ਜੋਤੀ, ਡਾ. ਗਗਨਦੀਪ ਕੌਰ, ਡਾ. ਜਸ਼ਨਦੀਪ ਕੌਰ ਸਮੇਤ ਹੋਰ ਵੱਡੀ ਗਿਣਤੀ ਵਿੱਚ ਸਟਾਫ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਐਕਸਾਈਜ਼ ਡਿਊਟੀ ਘਟਾਉਣਾ ਰਾਹਤ ਭਰਿਆ ਫੈਸਲਾ - ਘਈ <br/> ਅਗਲੀ ਖ਼ਬਰ ਸਾਲਾਨਾ ਨਤੀਜਾ ਐਲਾਨਿਆ
Ad Position 24
No active advertisement