ਲੌਂਗੋਵਾਲ, 2 ਅਪ੍ਰੈਲ (ਵਿਨੋਦ, ਖੰਨਾ) - ਲੌਂਗੋਵਾਲ ਦੀ ਸੰਘਣੀ ਆਬਾਦੀ ਦੁੱਲਟ ਪੱਤੀ ਦੇ ਨਿਵਾਸੀ ਬਰਸਾਤੀ ਪਾਣੀ ਦੇ ਨਾ ਨਿਕਲਣ ਦਾ ਸੰਤਾਪ ਜਿੱਥੇ ਖ਼ੁਦ ਦਹਾਕਿਆਂ ਤੋਂ ਭੁਗਤਣ ਲਈ ਮਜਬੂਰ ਹਨ | ਉੱਥੇ ਇਸ ਬਰਸਾਤੀ ਪਾਣੀ ਦੇ ਨਿਕਾਸ ਲਈ ਹਾਲ ਹੀ ਵਿਚ ਕੀਤੇ ਜਾ ਰਹੇ ਬੇਵਿਉਂਤੇ ਕੰਮ ਨੇ ਜੋਗੀ ਨਾਥ ਸਪੇਰਿਆਂ ਦੇ ਤੀਲਾ ਤੀਲਾ ਜੋੜ ਕੇ ਬਣਾਏ ਆਸ਼ਿਆਨੇ ਵੀ ਢਹਿ ਢੇਰੀ ਵੀ ਸ਼ੁਰੂ ਹੋ ਗਏ ਹਨ ਅਤੇ ਹਨ ਅਤੇ ਡੂੰਘਾ ਨਾਲਾ ਲੋਕਾਂ ਦੀ ਜਾਨ ਦਾ ਵੀ ਖੌਅ ਬਣ ਗਿਆ ਹੈ | ਵੱਡੀ ਅਣਗਹਿਲੀ ਅਤੇ ਕਥਿਤ ਤੌਰ ਤੇ ਬਿਨਾ ਕਿਸੇ ਇੰਜੀਨੀਅਰ ਦੀ ਨਿਗਰਾਨੀ ਹੇਠ ਕੀਤੇ ਜਾ ਰਹੇ ਇਸ ਕੰਮ ਵਿੱਚ ਸਰਕਾਰੀ ਪੈਸੇ ਦਾ ਰੱਜ ਕੇ ਨੁਕਸਾਨ ਹੋ ਰਿਹਾ ਹੈ | ਹਾਲ ਹੀ ਵਿਚ ਵਾਪਰੀ ਘਟਨਾ ਵਿਚ ਇਕ ਜੋਗੀ ਨਾਥ ਪਰਿਵਾਰ ਦੀ ਵੱਡੀ ਕੰਧ ਡਿੱਗ ਗਈ ਹੈ ਅਤੇ ਇਨ੍ਹਾਂ ਦੇ ਬਾਥਰੂਮ, ਡੱਗ ਤੋਂ ਇਲਾਵਾ ਇਹਨਾਂ ਦੀ ਆਸਥਾ ਦਾ ਕੇਂਦਰ ਕਾਲੀ ਮਾਤਾ ਮੰਦਰ ਧਰਮਸ਼ਾਲਾ ਦਾ ਭਾਰੀ ਨੁਕਸਾਨ ਹੋ ਗਿਆ ਹੈ | ਕੰਧ ਧੜੱਮ ਕਰ ਕੇ ਡਿੱਗੀ ਤਾਂ ਇੱਕ ਨਿੱਕੇ ਬੱਚੇ ਨੂੰ ਜਦੋਂ ਅÏਰਤ ਆਪਣੇ ਘਰ ਤੋਂ ਬਾਹਰ ਜਾਣ ਲੱਗੀ ਤਾਂ ਕੰਧ ਦੋਵਾਂ ਉੱਤੇ ਡਿੱਗ ਗਈ ਅਤੇ ਨੇੜਲੇ ਲੋਕਾਂ ਨੇ ਅÏਰਤ ਅਤੇ ਬੱਚੇ ਨੂੰ ਮੁਸ਼ਕਿਲ ਨਾਲ ਕੰਧ ਦੇ ਹੇਠੋਂ ਕੱਢਿਆ ਦੋਵਾਂ ਦੀ ਜਾਨ ਵਾਲ ਵਾਲ ਬਚੀ ਹੈ | ਪੀੜਤ ਅÏਰਤ ਭੋਮਾ ਅਤੇ ਸਰਦਾਰਾ ਨਾਥ ਨੇ ਬੇਹੱਦ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੀਆਂ ਨੀਂਹਾਂ 1.5-2 ਫੁੱਟ ਡੂੰਘੀਆਂ ਹਨ ਜਦਕਿ ਨਿਕਾਸੀ ਨਾਲੇ ਲਈ 4.5 ਫੁੱਟ ਡੂੰਘੀ ਖੁਦਾਈ ਕੀਤੀ ਜਾ ਰਹੀ ਹੈ | ਉਨ੍ਹਾਂ ਦੀ ਕੰਧ ਪਹਿਲਾਂ ਵੀ ਦੋ ਵਾਰ ਡਿੱਗ ਗਈ ਸੀ ਇਸ ਲਈ ਜਦੋਂ ਇਸ ਵਾਰ ਜੇਸੀਬੀ ਖੁਦਾਈ ਕਰਨ ਆਈ ਤਾਂ ਉਨ੍ਹਾਂ ਝੋਲੀਆਂ ਅੱਡ ਅੱਡ ਕੇ ਵਾਸਤੇ ਪਾਏ ਕਿ ਉਨ੍ਹਾਂ ਦੇ ਘਰ ਨੂੰ ਡਿੱਗਣ ਤੋਂ ਬਚਾਇਆ ਜਾਵੇ ਪਰ ਕਿਸੇ ਨੇ ਇੱਕ ਨਾ ਮੰਨੀ | ਉਨ੍ਹਾਂ ਦੱਸਿਆ ਕਿ ਨੁਕਸਾਨ ਤਾਂ ਨੁਕਸਾਨ ਉਨ੍ਹਾਂ ਦੀ ਤਾਂ ਜਾਨ ਵੀ ਮਸਾਂ ਬਚੀ ਹੈ | ਜੋਗੀ ਬਸਤੀ ਦੇ ਪ੍ਰਧਾਨ ਮੇਵਾ ਨਾਥ, ਛੰਮੋ ਅਤੇ ਸਾਰਕੋ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਰਾਜ ਸਿੰਘ ਰਾਜੂ ਅਤੇ ਜਸਵਿੰਦਰ ਸਿੰਘ ਨੱਪੀ ਉੱਤੇ ਇਸ ਮਸਲੇ ਤੇ ਰਾਜਨੀਤੀ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਹਨ | ਉਨ੍ਹਾਂ ਕਿਹਾ ਕਿ ਇਕ ਖਾਸ ਵਰਗ ਦੀਆਂ ਵੋਟਾਂ ਪੱਕੀਆਂ ਕਰਨ ਲਈ ਗਰੀਬ ਘਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ | ਅਸੀਂ ਇਨ੍ਹਾਂ ਦੇ ਬਹੁਤ ਤਰਲੇ ਮਿੰਨਤਾ ਕੀਤੇ ਕਿ ਕੰਮ ਇਸ ਤਰੀਕੇ ਕੀਤਾ ਜਾਵੇ ਕਿ ਉਨ੍ਹਾਂ ਦਾ ਨੁਕਸਾਨ ਨਾ ਹੋਵੇ | ਪ੍ਰੰਤੂ ਜਾਣਕਾਰੀ ਹੋਣ ਦੇ ਬਾਵਜੂਦ ਇਨ੍ਹਾਂ ਨੇ ਕੁੱਝ ਨਹੀਂ ਕੀਤਾ | ਬੀਰੂ ਨਾਥ, ਰੇਸ਼ਮਾ, ਸੰਗੋ, ਪੰਮੀ, ਮੇਵੋ, ਕਿਰਨਾਂ, ਗੱਲੋ, ਵੀਨਾ, ਕਾਲਾ ਨਾਥ, ਗ਼ੁਲਾਮ, ਬੰਸਾ ਨਾਥ ਅਤੇ ਮੁਜਾਹਰਾ ਨਾਥ ਨੇ ਦੱਸਿਆ ਕਿ ਜੋਗੀ ਨਾਥ ਸਪੇਰੇ ਬੜੀ ਤੰਗੀ ਤੁਰਸ਼ੀ ਵਾਲਾ ਜੀਵਨ ਬਤੀਤ ਕਰ ਰਹੇ ਹਨ | ਉਹ ਪੁਸ਼ਤਾਂ ਤੋਂ ਨਗਰ ਨਿਵਾਸੀਆਂ ਤੋਂ ਮੰਗ ਕੇ ਖਾਂਦੇ ਰਹੇ ਹਨ ਅਤੇ ਹੁਣ ਉਹ ਜਾਗਰੂਕ ਹੋਏ ਹਨ ਅਤੇ ਮਿਹਨਤ ਮਜ਼ਦੂਰੀ ਕਰਨ ਲੱਗੇ ਹਨ | ਸਰਕਾਰਾਂ ਨੇ ਉਨ੍ਹਾਂ ਦੀ ਬਾਂਹ ਤਾਂ ਕਿ ਫੜ੍ਹਨੀ ਸੀ ਸਗੋਂ ਉਨ੍ਹਾਂ ਦੀ ਮਿਹਨਤ ਨਾਲ ਬਣਾਏ ਘਰਾਂ ਨੂੰ ਢਾਹੁਣ ਲੱਗੀ ਹੋਈ ਹੈ | ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ ਇਸ ਨਾਲੇ ਨੂੰ ਉਨ੍ਹਾਂ ਦੇ ਘਰਾਂ ਤੋਂ ਦੂਰ ਕਰ ਕੇ ਕੱਢਿਆ ਜਾਵੇ | ਇਸ ਵਾਰਡ ਦੇ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ ਨੇ ਕਿਹਾ ਕਿ ਉਨ੍ਹਾਂ ਨੇ ਵੀ ਬੇਨਤੀ ਕੀਤੀ ਸੀ ਕਿ ਨਾਲੇ ਨੂੰ ਅਜਿਹੇ ਤਰੀਕੇ ਨਾਲ ਬਣਾਇਆ ਜਾਏ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ | ਇਸ ਕੰਮ ਨੂੰ ਕਰਨ ਵਾਲਾ ਠੇਕੇਦਾਰ ਬੇਹੱਦ ਲਾਪਰਵਾਹੀ ਨਾਲ ਅਨਜਾਣ ਲੇਬਰ ਤੋਂ ਕੰਮ ਕਰਵਾ ਰਿਹਾ ਹੈ | ਇਹ ਠੇਕੇਦਾਰ ਨਾ ਤਾਂ ਆਪ ਆਉਂਦਾ ਹੈ ਅਤੇ ਨਾ ਹੀ ਕਿਸੇ ਦੀ ਪ੍ਰਵਾਹ ਕਰਦਾ ਹੈ | ਇਸ ਠੇਕੇਦਾਰ ਦੇ ਅਨੇਕਾਂ ਕੰਮ ਚਿਰਾਂ ਤੋਂ ਲਟਕ ਰਹੇ ਹਨ ਅਤੇ ਜਿਸ ਦਾ ਖ਼ਮਿਆਜ਼ਾ ਆਮ ਲੋਕ ਭੁਗਤ ਰਹੇ ਹਨ | ਸੱਤਾ ਧਿਰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਨਗਰ ਕੌਂਸਲ ਦੇ ਪ੍ਰਧਾਨ ਬੀਬੀ ਪਰਮਿੰਦਰ ਕੌਰ ਬਰਾੜ ਅਤੇ ਉਨ੍ਹਾਂ ਦੇ ਪਤੀ ਕਮਲ ਬਰਾੜ ਨੇ ਮੰਗ ਕੀਤੀ ਹੈ ਕਿ ਗਰੀਬ ਘਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਵੇ ਅਤੇ ਗਲਤ ਕੰਮ ਕਰਨ ਵਾਲਿਆਂ ਤੇ ਕਾਰਵਾਈ ਵੀ ਕੀਤੀ ਜਾਵੇ | ਇਸੇ ਤਰ੍ਹਾਂ ਇਸ ਕੰਮ ਦੀ ਨਿਗਰਾਨੀ ਅਤੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਆਮ ਆਦਮੀ ਪਾਰਟੀ ਬੀ.ਸੀ. ਵਿੰਗ ਦੇ ਸੂਬਾ ਸੰਗਠਨ ਸਕੱਤਰ ਅਤੇ ਜਸਵਿੰਦਰ ਸਿੰਘ ਨੱਪੀ ਨੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਅਤੇ ਧੱਕੇਸ਼ਾਹੀ ਕਰਨ ਦੇ ਦੋਸ਼ਾਂ ਨੂੰ ਮੁੱਢ ਤੋਂ ਨਕਾਰਦਿਆਂ ਕਿਹਾ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ਹੇਠ ਲੌਂਗੋਵਾਲ ਵਿਖੇ ਕੀਤੇ ਜਾ ਰਹੇ ਰਿਕਾਰਡ ਵਿਕਾਸ ਕਾਰਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦੇ ਡਾਹਢੇ ਅÏਖੇ ਹਨ | ਦੁਲਟ ਪੱਤੀ ਦੇ ਨਿਵਾਸੀ ਦਹਾਕਿਆਂ ਤੋਂ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸੰਤਾਪ ਭੋਗ ਰਹੇ ਸਨ ਹੁਣ ਜਦੋਂ ਅਮਨ ਅਰੋੜਾਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਿਕਾਸੀ ਨਾਲਾ ਕੱਢਣ ਦੀ ਯੋਜਨਾ ਨੂੰ ਅਮਲੀ ਰੂਪ ਦਿੱਤਾ ਜਾਣ ਲੱਗਾ ਤਾਂ ਇਸ ਕੰਮ ਦੇ ਸ਼ੁਰੂ ਹੋਣ ਤੋਂ ਬਾਅਦ ਜਦੋਂ ਸਾਨੂੰ ਲੋਕਾਂ ਦੇ ਨੁਕਸਾਨ ਹੋਣ ਦਾ ਖ਼ਦਸ਼ਾ ਜਾਪਿਆ ਤਾਂ ਸਥਾਨਕ ਵਾਸੀਆਂ ਦੀ ਸਹਿਮਤੀ ਨਾਲ ਇਸ ਨਾਲੇ ਨੂੰ ਪੂਰ ਦੇਣ ਅਤੇ ਨਵਾਂ ਨਾਲਾ ਘਰਾਂ ਤੋਂ 5 ਫੁੱਟ ਦੀ ਦੂਰੀ ਤੇ ਪੁੱਟਣ ਲਈ ਯੋਜਨਾ ਬਣਾਈ | ਇਸ ਲਈ ਅਸੀਂ ਠੇਕੇਦਾਰ ਨੂੰ ਤੁਰੰਤ ਕੰਮ ਰੋਕ ਦੇਣ ਅਤੇ ਬਣੇ ਨਾਲੇ ਨੂੰ ਤੁਰੰਤ ਪੂਰ ਦੇਣ ਲਈ ਕਿਹਾ ਪ੍ਰੰਤੂ ਠੇਕੇਦਾਰ ਨੇ ਨਾ ਤਾਂ ਕੰਮ ਰੋਕਿਆ ਅਤੇ ਨਾ ਹੀ ਨਾਲਾ ਪੂਰਿਆ | ਜਿਸ ਦਾ ਖ਼ਮਿਆਜ਼ਾ ਇਨ੍ਹਾਂ ਗਰੀਬ ਲੋਕਾਂ ਨੂੰ ਭੁਗਤਣਾ ਪਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਜਿਹੜੇ ਗ਼ਰੀਬਾਂ ਦਾ ਨੁਕਸਾਨ ਹੋਇਆ ਹੈ ਉਨ੍ਹਾਂ ਦੇ ਨਾਲ ਖੜੇ ਹਾਂ | ਜ਼ਿੰਮੇਵਾਰ ਠੇਕੇਦਾਰ ਖ਼ਿਲਾਫ਼ ਕਾਰਵਾਈ ਵੀ ਹੋਵੇਗੀ ਅਤੇ ਅਤੇ ਜੋਗੀਨਾਥ ਸਪੇਰਿਆਂ ਦੇ ਨੁਕਸਾਨ ਦੀ ਭਰਪਾਈ ਵੀ |