06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਸਾਧੂ ਸਮਾਜ ਵਲੋਂ ਲੋਕ ਭਲਾਈ ਦੇ ਕਾਰਜ ਤੇ ਜਥੇਬੰਦੀ ਦੀ ਮਜ਼ਬੂਤੀ ਲਈ ਇਕਜੁੱਟ ਹੋਣ ਦਾ ਸੰਦੇਸ਼ <br/>

Ad Position 21
No active advertisement
ਅਜੀਤ ਡੈਸਕ 03-04-2026
ਸ਼ੇਰਪੁਰ, 2 ਅਪ੍ਰੈਲ (ਮੇਘ ਰਾਜ ਜੋਸ਼ੀ)-ਭੇਖ ਖੱਟ ਦਰਸਨ ਸਾਧੂ ਸਮਾਜ ਮਹਾਂ ਮੰਡਲ ਪੰਜਾਬ ਦੇ ਸਰਪ੍ਰਸਤ ਮਹੰਤ ਸੁਆਮੀ ਸੱਚ ਕਾ ਨੰਦ ਗੁਰਮ ਦੀ ਅਗਵਾਈ ਹੇਠ ਮਹੰਤ ਸੁਆਮੀ ਮਾਨਦਾਸ ਅਤੇ ਮਹੰਤ ਸੁਆਮੀ ਅਕਲੂ ਦਾਸ ਦੇ ਉਪਰਾਲੇ ਸਦਕਾ ਡੇਰਾ ਗੁਰਮ ਵਿਖੇ ਮਾਤਾ ਕਿ੍ਸ਼ਨਾ ਦੇਵੀ ਦੀ ਯਾਦ ਵਿਚ ਭੰਡਾਰਾ ਕਰਵਾਇਆ ਗਿਆ ਅਤੇ ਜਥੇਬੰਦੀ ਦੇ ਸਾਧੂ ਸਮਾਜ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਸਰਪ੍ਰਸਤ ਬਾਬਾ ਚੰਨਣਦਾਸ ਸਾਰੋ, ਸਰਪ੍ਰਸਤ ਮਹੰਤ ਖ਼ੁਸ਼ੀ ਰਾਮ ਫਰਵਾਹੀ, ਚੇਅਰਮੈਨ ਮਹੰਤ ਗੋਪਾਲ ਦਾਸ ਹਥਨ, ਪੰਜਾਬ ਦੇ ਪ੍ਰਧਾਨ ਕਾਹਨ ਦਾਸ ਸੁਨਾਮ, ਸੀਨੀਅਰ ਮੀਤ ਪ੍ਰਧਾਨ ਮਹੰਤ ਹਰਬੰਸ ਦਾਸ ਭੀਖੀ, ਮੀਤ ਪ੍ਰਧਾਨ ਮਹੰਤ ਤੁਲਸੀਦਾਸ ਮਹਿਲਾ ਚੌਕ ਅਤੇ ਬ੍ਰਾਹਮਣ ਸਭਾ ਦੇ ਸਰਪ੍ਰਸਤ ਮਹੰਤ ਭਾਰਤ ਹਰੀ ਪੁਰੀ ਸੁਨਾਮ ਨੇ ਜਥੇਬੰਦੀ ਦੇ ਸਰਪ੍ਰਸਤ ਮਹੰਤ ਸੁਆਮੀ ਸੱਚ ਕਾ ਨੰਦ ਗੁਰਮ ਦੀ ਅਗਵਾਈ ਹੇਠ ਮਹੰਤ ਸੁਆਮੀ ਮਾਨਦਾਸ ਅਤੇ ਮਹੰਤ ਸੁਆਮੀ ਅਕਲੂ ਦਾਸ ਦੇ ਉਪਰਾਲਿਆਂ ਨਾਲ ਮਾਤਾ ਕਿ੍ਸ਼ਨਾ ਦੇਵੀ ਗੁਰਮ ਦੀ ਯਾਦ ਵਿਚ ਕਰਵਾਏ ਗਏ ਸਮਾਗਮ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਸਾਧੂ ਸਮਾਜ ਦੇ ਆਗੂਆਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਾਧੂ ਸਮਾਜ ਨੂੰ ਇੱਕਜੁੱਟ ਹੋ ਕੇ ਲੋਕ ਭਲਾਈ ਦੇ ਕਾਰਜਾਂ ਅਤੇ ਜਥੇਬੰਦੀ ਦੀ ਮਜ਼ਬੂਤੀ ਲਈ ਅੱਗੇ ਆਉਣਾ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਸਾਧੂ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕੈਮਿਸਟਾਂ ਵਲੋਂ ਸੰਵੇਦਨਸ਼ੀਲ ਦਵਾਈਆਂ ਦੀ ਇਸ਼ਤਿਹਾਰਬਾਜ਼ੀ ਨੂੰ ਲੈ ਕੇ ਵਿਰੋਧ <br/> ਅਗਲੀ ਖ਼ਬਰ ਨਿਰਮਾਣ ਕਾਰਜ ਵਿਚ ਲਾਪ੍ਰਵਾਹੀ ਕਾਰਨ ਜੋਗੀ ਨਾਥ ਸਪੇਰਿਆਂ ਦਾ ਘਰ ਤੀਜੀ ਵਾਰ ਡਿੱਗਿਆ <br/>
Ad Position 24