ਧੂਰੀ, 3 ਅਪ੍ਰੈਲ (ਲਖਵੀਰ ਸਿੰਘ ਧਾਂਦਰਾ) - ਪਿੰਡ ਖੇੜੀ ਜੱਟਾਂ ਦੀ ਸਮੂਹ ਨਗਰ ਨਿਵਾਸੀ ਸੰਗਤ ਨੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਰਲ ਮਿਲ ਕੇ ਆਪਸੀ ਭਾਈਚਾਰੇ ਦੇ ਪਿਆਰ ਤੇ ਨਗਰ ਖੇੜੇ ਸੁੱਖ ਸ਼ਾਂਤੀ ਲਈ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਇਲਾਕੇ ਦੇ ਉੱਘੇ ਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਰਾਜਿੰਦਰਪਾਲ ਸਿੰਘ ਨਾਭੇ ਵਾਲਿਆ ਨੇ ਗੁਰਬਾਣੀ ਦੀਆਂ ਕਥਾ ਵਿਚਾਰਾਂ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਮੂਲ ਸਿਧਾਂਤ ਦੀ ਵਿਆਖਿਆ ਕਰਦੇ ਹੋਏ ਸਰਬੱਤ ਦੇ ਭਲੇ ਸਬੰਧੀ ਬਹੁਤ ਹੀ ਭਾਵਪੂਰਤ ਵਿਚਾਰਾਂ ਦੀ ਸਾਂਝ ਪਾਈ ਕਿ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਰਬ ਸਾਂਝੀਵਾਲਤਾ ਦੀ ਦਿ੍ੜ ਕਰਵਾਈ ਸਿੱਖਿਆ ਜੋ ਵਰਣਾਂ ਅਤੇ ਜਾਤਾਂ ਦੇ ਭਿੰਨ ਭੇਦ ਦਾ ਖ਼ਾਤਮਾ ਕਰ ਕੇ ਇੱਕ ਉਸਾਰੂ ਸਮਾਜ ਦੀ ਸਿਰਜਣਾ ਕਰਦੀ ਹੈ ਜੋ ਸਮੁੱਚੇ ਸੰਸਾਰ ਵਿੱਚ ਇੱਕ ਵਿਲੱਖਣ ਦਾਰਸ਼ਨਿਕ ਵਿਚਾਰ ਹਨ | ਉਨ੍ਹਾਂ ਨੇ ਲੋਕਾਂ ਨੂੰ ਸਰਬੱਤ ਦੇ ਭਲੇ ਲਈ ਅਜਿਹੇ ਪ੍ਰੋਗਰਾਮਾਂ ਲਈ ਸੇਧਿਤ ਕੀਤਾ | ਇਸ ਸਮਾਗਮ ਵਿੱਚ ਪਿੰਡ ਖੇੜੀ ਜੱਟਾਂ ਦੀ ਸਮੁੱਚੀ ਗ੍ਰਾਮ ਪੰਚਾਇਤ ਸਰਪੰਚ ਮਲਕੀਤ ਕੌਰ, ਮਨਪ੍ਰੀਤ ਕੌਰ ਵਾਇਸ ਚੇਅਰਪਰਸਨ ਬਲਾਕ ਸੰਮਤੀ ਧੂਰੀ, ਸੁਰਜੀਤ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਸਾਬਕਾ ਸਰਪੰਚ ਸੁਰਜੀਤ ਸਿੰਘ, ਭਾਈ ਪ੍ਰਕਾਸ਼ ਸਿੰਘ ਗ੍ਰੰਥੀ, ਜਥੇਦਾਰ ਹਾਕਮ ਸਿੰਘ ਢਢੋਗਲ, ਕੈਪਟਨ ਭੁਪਿੰਦਰ ਸਿੰਘ, ਬਲਵੀਰ ਸਿੰਘ ਮੈਂਬਰ, ਨਿਰਮਲ ਸਿੰਘ, ਬਲਵਿੰਦਰ ਸਿੰਘ, ਰਛਪਾਲ ਸਿੰਘ, ਗੁਰਦੀਪ ਸਿੰਘ, ਸਤਵੀਰ ਸਿੰਘ, ਮਿੰਦਰ ਸਿੰਘ ਤੇ ਇਲਾਕੇ ਦੇ ਪਿੰਡਾਂ ਢਢੋਗਲ, ਜੈਨਪੁਰ, ਲੁਹਾਰ ਮਾਜਰਾ, ਮੀਮਸਾ, ਈਸੜਾ ਆਦਿ ਦੀਆਂ ਪੰਚਾਇਤਾਂ ਨੇ ਹਾਜ਼ਰੀ ਲਗਵਾਈ |