02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬੇਰੁਜ਼ਗਾਰਾਂ ਦੀ 'ਮੁੱਖ ਮੰਤਰੀ ਦੇ ਪਿੱਛੇ ਚੱਲੋ' ਮੁਹਿੰਮ ਦੇ ਚੱਲਦਿਆਂ ਮੋਰਚੇ ਦੇ ਆਗੂਆਂ ਦੀ ਹੋਈ ਫੜੋ ਫੜੀ <br/>

Ad Position 21
No active advertisement
ਅਜੀਤ ਡੈਸਕ 05-04-2026
ਸੰਗਰੂਰ, 4 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਨੇ ਕਿਹਾ ਕਿ 'ਮੁੱਖ ਮੰਤਰੀ ਦੇ ਪਿੱਛੇ ਚੱਲੋ' ਮੁਹਿੰਮ ਤਹਿਤ ਪਹਿਲਾ ਜਲਾਲਾਬਾਦ ਭੁੱਲਰਹੇੜੀ, ਲੱਡਾ ਕੋਠੀ, ਬਰਨਾਲਾ ਆਦਿ ਥਾਵਾਂ ਉੱਤੇ ਮੁੱਖ ਮੰਤਰੀ ਮਾਨ ਨੂੰ ਘੇਰਨ, ਉਨ੍ਹਾਂ ਦੀ ਰੈਲੀਆਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਗਈ ਉੱਥੇ ਫ਼ਾਜ਼ਿਲਕਾ ਵਿਖੇ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਮਨੀਸ਼ ਫ਼ਾਜ਼ਿਲਕਾ ਨੇ ਨਾਅਰੇਬਾਜ਼ੀ ਕੀਤੀ | ਅੱਜ ਜਦ ਮੋਗਾ ਵਿਖੇ ਮੁੱਖ ਮੰਤਰੀ ਨੇ ਪਹੁੰਚਣ ਸੀ ਤਾਂ ਆਗੂ ਨਿਰਮਲ ਸਿੰਘ ਵਿੱਕੀ ਬੁਰਜ ਹਮੀਰਾ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਜ਼ਿਕਰਯੋਗ ਹੈ ਕਿ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ ਸੰਗਰੂਰ ਡੀ.ਸੀ. ਦਫ਼ਤਰ 101 ਦਿਨੀਂ ਤੋਂ ਜਾਰੀ ਹੈ ਤੇ ਬੇਰੁਜ਼ਗਾਰ ਮੁੱਖ ਮੰਤਰੀ ਦੇ ਪਿੱਛ-ਪਿੱਛੇ ਜਾ ਰਹੇ ਹਨ | ਆਪਣੀ ਮੰਗਾਂ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ, ਲੈਕਚਰਾਰ ਦੀਆਂ ਖ਼ਾਲੀ ਅਸਾਮੀਆਂ ਉਮਰ ਹੱਦ ਵਿੱਚ ਛੋਟ ਦੇ ਕੇ ਭਰੀਆਂ ਜਾਣ ਅਤੇ ਆਰਟ ਐਂਡ ਕਰਾਫ਼ਟ ਦੀਆਂ 250 ਜਾਰੀ ਪੋਸਟਾਂ ਦੀ ਵੀ ਲਿਖਤੀ ਪ੍ਰੀਖਿਆ ਲਈ ਜਾਵੇ | ਇਸ ਦੇ ਨਾਲ ਹੀ ਆਗੂਆਂ ਨੇ ਸਿਹਤ ਵਿਭਾਗ ਵਿੱਚ ਮਲਟੀਪਰਪਜ਼ ਪੁਰਸ਼ ਦੀ ਸਾਰੀਆਂ ਅਸਾਮੀਆਂ ਵਿੱਚ ਉਮਰ ਦੀ ਛੋਟ ਦਿੱਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਏ.ਸੀ. ਦੀਆਂ ਕੌਪਰ ਪਾਈਪਾਂ ਚੋਰੀ ਕਰਨ ਵਾਲੇ ਚੋਰ ਗਰੋਹ ਦਾ ਇਕ ਮੈਂਬਰ ਕਾਬੂ ਅਗਲੀ ਖ਼ਬਰ ਟੀ.ਐੱਸ.ਯੂ ਵਲੋਂ ਮੁੱਖ ਮੰਤਰੀ ਦੇ ਬਿਆਨ ਦੀ ਨਿੰਦਾ
Ad Position 24
No active advertisement