03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਲਾਈਨ ਕਲੱਬ ਸੁਨਾਮ ਪ੍ਰਾਈਮ ਵਲੋਂ 'ਸੋਹਣੇ ਗੱਭਰੂ' ਨਾਈਟ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 05-04-2026
ਸੁਨਾਮ ਊਧਮ ਸਿੰਘ ਵਾਲਾ, 4 ਅਪ੍ਰੈਲ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਲਾਈਨ ਕਲੱਬ ਸੁਨਾਮ (ਪ੍ਰਾਈਮ) ਵੱਲੋਂ ਕਲੱਬ ਪ੍ਰਧਾਨ ਪਵਿੱਤਰ ਸਿੰਗਲਾ ਅਤੇ ਚੇਅਰਮੈਨ ਅੰਕੁਰ ਜ਼ਖਮੀ ਦੀ ਅਗਵਾਈ ਵਿਚ ਸਥਾਨਕ ਇੱਕ ਰੈਸਟੋਰੈਂਟ ਵਿੱਚ 'ਸੋਹਣੇ ਗੱਭਰੂ' ਦੇ ਨਾਂਅ ਹੇਠ ਰੰਗਾਰੰਗ ਨਾਈਟ ਪ੍ਰੋਗਰਾਮ ਕਰਵਾਇਆ | ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ.ਐੱਸ.ਪੀ. ਸੁਨਾਮ ਉਧਮ ਸਿੰਘ ਵਾਲਾ ਹਰਵਿੰਦਰ ਸਿੰਘ ਖਹਿਰਾ ਸ਼ਾਮਿਲ ਹੋਏ | ਇਸ ਸਮੇ ਹੋਏ ਸੱਭਿਆਚਾਰਕ ਪ੍ਰੋਗਰਾਮ ਦਾ ਕਲੱਬ ਮੈਂਬਰਾਂ ਨੇ ਖੂਬ ਆਨੰਦ ਮਾਣਿਆ | ਡੀ.ਐੱਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਅਜਿਹੇ ਸਮਾਗਮ ਰਲ ਮਿਲਕੇ ਬੈਠਣ ਲਈ ਸਹਾਈ ਹੁੰਦੇ ਹਨ ਉੱਥੇ ਹੀ ਭਾਈਚਾਰਕ ਸਾਂਝ ਵੀ ਗੂੜੀ ਹੁੰਦੀ ਹੈ | ਇਸ ਸਮੇ ਕਲੱਬ ਮੈਂਬਰ ਸੰਜੀਵ ਮੈਨਨ, ਕੁਲਵਿੰਦਰ ਸਿੰਘ ਨਾਮਧਾਰੀ ਵੱਲੋਂ ਡੀ.ਐੱਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਰਾਕੇਸ਼ ਅਰੋੜਾ ਬੱਬੂ, ਡਾ. ਅੰਸ਼ੁਮਨ ਫੁੱਲ, ਬਲੀ ਕੁਮਾਰ, ਅਨਿਲ ਭਾਟੀਆ, ਸੋਨੂ ਕੁਮਾਰ, ਗੁਲਸ਼ਨ ਕੁਮਾਰ, ਟੋਨੀ, ਦਿਪਾਂਸ਼ੂ ਕਾਂਸਲ, ਗੁਰਦੀਪ ਸਿੰਘ ਖੋਖਰ, ਪਿ੍ੰਸ ਜਿੰਦਲ ਆਦਿ ਤੋਂ ਇਲਾਵਾ ਸੰਜੀਵ ਮੈਨਨ ਖੇਤਰੀ ਮੁੱਖ ਸਲਾਹਕਾਰ, ਅੰਕਿਤ ਪਾਹੂਜਾ ਜ਼ੈਡ.ਸੀ, ਰਾਜੇਸ਼ ਕੁਮਾਰ, ਡਾ. ਪੁਨੀਤ ਗੋਇਲ, ਰੌਬਿਨ ਵਾਸਨ, ਚੇਤਨ ਖੱਤਰੀ, ਅਭਿਸ਼ੇਕ ਜਿੰਦਲ, ਡਾ. ਗੁਰਜੀਤ ਸਿੰਘ, ਰਮਣੀਕ ਸਿੰਘ ਬਹਿਣੀਪਾਲ, ਪਿ੍ਤਪਾਲ ਸਿੰਘ ਮੱਲ੍ਹੀ, ਸੋਨੂੰ ਖੀਪਲਾ, ਸਨੀ ਸ਼ਰਮਾ, ਕੁਲਵਿੰਦਰ ਸਿੰਘ, ਅਸ਼ੋਕ ਕੁਮਾਰ, ਉਮੇਸ਼ ਸਿੰਗਲਾ, ਰਾਕੇਸ਼ ਅਰੋੜਾ, ਰੋਹਿਤ ਅਤੇ ਤਰੁਣ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਅਗਲੀ ਖ਼ਬਰ ਏਡਿਡ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਖੂਨ ਨਾਲ ਲਿਖਿਆ ਮੰਗ-ਪੱਤਰ
Ad Position 24
No active advertisement