03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਭਾਰਤੀ ਫ਼ੌਜ 'ਚ ਅਗਨੀਵੀਰ ਭਰਤੀ ਬਾਰੇ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

Ad Position 21
No active advertisement
ਅਜੀਤ ਡੈਸਕ 05-04-2026
ਮਲੇਰਕੋਟਲਾ, 4 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਸਥਾਨਕ ਸਰਕਾਰੀ ਕਾਲਜ ਵਿਖੇ ਏ.ਆਰ.ਓ. ਪਟਿਆਲਾ ਵੱਲੋਂ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਮਲੇਰਕੋਟਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਨੂੰ ਭਾਰਤੀ ਫੌਜ-ਅਗਨੀਵੀਰ ਭਰਤੀ ਸੰਬੰਧਿਤ ਜਾਗਰੂਕ ਕੀਤਾ ਗਿਆ | ਇਹ ਪ੍ਰੋਗਰਾਮ ਡੀ.ਡੀ.ਓ. ਪਿ੍ੰਸੀਪਲ ਡਾ. ਅਨੀਲਾ ਸੁਲਤਾਨਾ ਦੀ ਸਰਪ੍ਰਸਤੀ ਅਧੀਨ ਅਤੇ ਕਾਰਜਕਾਰੀ ਪਿ੍ੰਸੀਪਲ ਪ੍ਰੋ. ਅਰਵਿੰਦ ਕੌਰ ਮੰਡ ਦੀ ਨਿਗਰਾਨੀ ਹੇਠ ਕਰਵਾਇਆ ਗਿਆ | ਪ੍ਰੋ. ਮੰਡ ਨੇ ਆਏ ਮਹਿਮਾਨਾਂ ਦਾ ਰਸਮੀਂ ਸੁਆਗਤ ਕੀਤਾ | ਐਨ.ਸੀ.ਸੀ.ਵਿਭਾਗ ਦੇ ਏ.ਐਨ.ਓ. ਲੈਫ਼ਟੀਨੈਂਟ ਗੁਰਤੇਜ ਸਿੰਘ ਨੇ ਦੱਸਿਆ ਕਿ ਅੱਜ ਦੇ ਮੁੱਖ ਬੁਲਾਰੇ ਸੂਬੇਦਾਰ ਮੇਜਰ ਬੀਮਨ ਬਰੂਹਾ ਏ.ਆਰ.ਓ. ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਗਨੀਵੀਰ ਭਰਤੀ ਲਈ ਰਜਿਸਟਰੇਸ਼ਨ ਜਨਰਲ ਡਿਊਟੀ, ਕਲਰਕ, ਟਰੇਡਮੈਨ ਤੇ ਟੈਕਨੀਸ਼ੀਅਨ 'ਚ ਅਲੱਗ ਅਲੱਗ ਅਪਲਾਈ ਕਰਨਾ ਚਾਹੀਦਾ ਹੈ | ਰਜਿਸਟਰੇਸ਼ਨ ਕਰਾਉਣ ਲਈ ਉਮਰ ਹੱਦ 17 ਸਾਲ ਛੇ ਮਹੀਨੇ ਤੋਂ 21 ਸਾਲ ਹੈ ਅਤੇ ਕੱਦ 170 ਸੈਂਟੀਮੀਟਰ ਲੜਕੇ, 162 ਸੈਂਟੀਮੀਟਰ ਲੜਕੀਆਂ ਲਈ ਹੈ | ਅਗਨੀਵੀਰ ਦਾ ਪੇਪਰ ਦੇਣ ਲਈ ਕਿਸੇ ਵੀ ਮਾਤ ਭਾਸ਼ਾ ਦੀ ਚੋਣ ਕੀਤੀ ਜਾ ਸਕਦੀ ਹੈ ਅਤੇ ਪੇਪਰ ਵਿਚਲੀ ਨੇਗੈਟਿਵ ਮਾਰਨਿੰਗ ਵੀ ਖ਼ਤਮ ਕੀਤੀ ਜਾ ਚੁੱਕੀ ਹੈ | ਹੁਣ ਐਮ.ਐੱਚ ਕਲੀਅਰ ਕਰਨ ਲਈ ਤਿੰਨ ਦਿਨ ਤੋਂ ਵੀਹ ਦਿਨ ਦਾ ਸਮਾਂ ਕਰ ਦਿੱਤਾ ਗਿਆ | ਐਨ.ਸੀ. ਸੀ. ਕੈਡਿਟਾਂ ਨੂੰ ਪ੍ਰਾਪਤ ਕੀਤੇ ਸਰਟੀਫਿਕੇਟ ਦੇ (ਏ ਲਈ 5, ਬੀ ਲਈ 10 ਅਤੇ ਸੀ ਲਈ 20) ਅੰਕ ਵਾਧੂ ਮਿਲਦੇ ਹਨ | ਇਸੇ ਤਰ੍ਹਾਂ ਖਿਡਾਰੀਆਂ ਨੂੰ ਸਟੇਟ/ਨੈਸ਼ਨਲ ਤੇ ਅੰਤਰਰਾਸ਼ਟਰੀ ਸਰਟੀਫਿਕੇਟ ਲਈ ਵੀ ਵੱਖਰਾ ਕੋਟਾ ਮਿਲਦਾ ਹੈ | ਪ੍ਰੋਗਰਾਮ ਦੇ ਅਖੀਰ ਵਿਚ ਪ੍ਰੋ. ਕੁਲਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮਲੇਰਕੋਟਲਾ ਤੋਂ ਜ਼ਿਲ੍ਹਾ ਰੁਜ਼ਗਾਰ ਵਿਭਾਗ ਤੋਂ ਸੁਮਿੰਦਰ ਕੌਰ ਟੀਮ ਨਾਲ ਪਹੁੰਚੇ ਹੋਏ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਧੂਰੀ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਸਕੂਲੀ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ
Ad Position 24
No active advertisement