06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਸਬੀਰ ਸਿੰਘ ਕੰਗਣਵਾਲ ਦਾ ਨਾਵਲ 'ਲਹੌਰੀਆ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 05-04-2026
ਸੰਦੌੜ, 4 ਅਪੈ੍ਰਲ (ਗੁਰਪ੍ਰੀਤ ਸਿੰਘ ਚੀਮਾ)-ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਲਾਨਾ 'ਪੁਸਤਕ ਮੇਲੇ' ਦੌਰਾਨ ਲੇਖਕ ਜਸਬੀਰ ਸਿੰਘ ਕੰਗਣਵਾਲ ਦਾ ਪਲੇਠਾ ਨਾਵਲ 'ਲਹੌਰੀਆ' ਲੋਕ ਅਰਪਣ ਕੀਤਾ ਗਿਆ | ਇਹ ਨਾਵਲ 1947 ਦੇ ਬਟਵਾਰੇ ਨਾਲ ਸਬੰਧਿਤ ਘਟਨਾਵਾਂ 'ਤੇ ਆਧਾਰਤ ਹੈ | ਜਿਸ ਵਿਚ ਇਕ ਪਿੰਡ ਚੱਕ ਨੰ: 99 ਦੇ ਉਜਾੜੇ, ਰਸਤੇ ਦੀਆਂ ਕਠਨਾਈਆਂ ਤੇ ਅਚਾਨਕ ਹੋਏ ਹਮਲੇ ਨੂੰ ਬੜੇ ਭਾਵਪੂਰਨ ਢੰਗ ਨਾਲ ਰੂਪਮਾਨ ਕੀਤਾ ਗਿਆ ਹੈ | ਇਸ ਨਾਵਲ ਵਿੱਚ ਜਿੱਥੇ ਭਾਰਤੀ ਸਮਾਜ ਵਿੱਚ ਫੈਲੇ ਜਾਤ ਰੂਪੀ ਕੋਹੜ ਦੀਆਂ ਜੜ੍ਹਾਂ ਲੱਭਣ ਦਾ ਯਤਨ ਕੀਤਾ ਗਿਆ ਹੈ, ਉੱਥੇ ਇਸ ਨੂੰ ਮੌਜੂਦਾ ਸੰਦਰਭ ਵਿਚ ਸਮਝ ਕੇ ਇੱਕ ਸਾਕਾਰਤਾਮਕ ਸੰਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ | ਨਾਵਲ ਲੋਕ ਅਰਪਣ ਕਰਨ ਮੌਕੇ ਲੇਖਕ ਜਸਬੀਰ ਸਿੰਘ ਕੰਗਣਵਾਲ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਜਰਨਲ ਸਕੱਤਰ ਡਾ ਕੁਲਦੀਪ ਸਿੰਘ ਦੀਪ, ਕਹਾਣੀਕਾਰ ਜਸਵੀਰ ਰਾਣਾ, ਪੰਜਾਬੀ ਸਾਹਿਤ ਸਭਾ ਸੰਦੌੜ ਦੇ ਪ੍ਰਧਾਨ ਨਾਇਬ ਸਿੰਘ ਬੁੱਕਣਵਾਲ, ਸ਼ਾਇਰ ਬਲਵਿੰਦਰ ਭੱਟੀ, ਵਿਕਿਪੀਡੀਅਨ ਚਰਨ ਸਿੰਘ, ਫੋਟੋ ਆਰਟਿਸਟ ਸੁਖਜੀਵਨ, ਨਿਰਦੇਸ਼ਕ ਬਲਰਾਜ ਪੰਡਿਤ, ਲੇਖਕ ਚਰਨਜੀਤ ਸਿੰਘ, ਸ਼ਾਇਰ ਨਵਦੀਪ ਮੁੰਡੀ ਅਤੇ ਪ੍ਰਕਾਸ਼ਕ ਸਤਪਾਲ ਸਿੰਘ ਮੌਜੂਦ ਸਨ | ਪੰਜਾਬੀ ਸਾਹਿਤ ਸਭਾ ਸੰਦੌੜ ਦੇ ਸਾਹਿਤਕਾਰਾਂ ਬਲਵੰਤ ਫਰਵਾਲੀ, ਦਰਸ਼ਨ ਦਰਦੀ, ਮਾਸਟਰ ਮੱਘਰ ਸਿੰਘ ਭੂਦਨ, ਗੋਬਿੰਦ ਸੰਦੌੜਵੀ, ਗੁਰਦੇਵ ਸਿੰਘ ਚੁੰਬਰ, ਜਸਵੀਰ ਕਲਿਆਣ, ਵਰਿੰਦਰ ਫਰਵਾਲੀ, ਨਿਰਮਲ ਸਿੰਘ ਸੰਦੌੜ, ਅੰਮਿ੍ਤ ਪਾਲ ਸਿੰਘ ਵੱਲੋਂ ਪਲੇਠੇ ਨਾਵਲ ਲਈ ਜਸਬੀਰ ਸਿੰਘ ਕੰਗਣਵਾਲ ਨੂੰ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਅਗਲੀ ਖ਼ਬਰ ਵਿਧਾਇਕ ਗੱਜਣਮਾਜਰਾ, ਸੰਤ ਗੰਡੇਵਾਲ, ਹਮੀਦੀ, ਰੰਧਾਵਾ, ਬੀਬੀ ਘਨੌਰੀ, ਸ਼ੇਰਪੁਰ ਨੇ ਸੀਨੀਅਰ ਅਕਾਲੀ ਆਗੂ ਸਰਪੰਚ ਗੁਰਮੀਤ...
Ad Position 24
No active advertisement