ਦਿੜ੍ਹਬਾ ਮੰਡੀ, 4 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਦੀ ਮੀਟਿੰਗ ਦਰਸ਼ਨ ਸਿੰਘ ਰੋਗਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸਾਮਰਾਜੀ ਤਾਕਤਾਂ ਅਮਰੀਕਾ ਅਤੇ ਇਜ਼ਰਾਈਲ ਦੁਬਾਰਾ ਜੋ ਹਮਲਾ ਈਰਾਨ ਤੇ ਸਾਮਰਾਜੀ ਧੌਂਸ ਦਿਖਾਉਣ ਲਈ ਕੀਤਾ ਹੈ | ਜਿਸ ਦੇ ਖ਼ਿਲਾਫ਼ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਨੇ ਨਿਖੇਧੀ ਮਤਾ ਪਾਸ ਕੀਤਾ | ਈਰਾਨ ਦੇ ਸਕੂਲ ਵਿਚ 165 ਬੱਚੀਆਂ ਦੀ ਹੱਤਿਆ ਖ਼ਿਲਾਫ਼ ਇਜ਼ਾਰਈਲ ਪ੍ਰਧਾਨ ਮੰਤਰੀ ਨੇਤਣ ਯਾਹੁ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖ਼ਿਲਾਫ਼ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਕਤਲਾਂ ਦਾ ਕੇਸ ਚਲਾਉਣ ਦੀ ਮੰਗ ਕੀਤੀ ਗਈ | ਮੀਟਿੰਗ ਵਿਚ ਸਰਪ੍ਰਸਤ ਅਜੀਤ ਸਿੰਘ ਹਰੀਕਾ, ਚੇਅਰਮੈਨ ਕਿ੍ਸ਼ਨ ਕੁਮਾਰ, ਨਾਇਬ ਸਿੰਘ ਰਾਟੋਲਾਂ, ਦੇਵਰਾਜ ਜੀ, ਹਰਪਾਲ ਸਿੰਘ, ਬੰਤਾ ਸਿੰਘ ਕੈਂਪਰ, ਗੁਰਦੀਪ ਸਿੰਘ ਮੌੜ, ਚਰਨਜੀਤ ਕੌਹਰੀਆਂ, ਕਰਨੈਲ ਸਿੰਘ ਕਲੇਰ, ਚੰਦ ਸਿੰਘ ਰੋਗਲਾ, ਜਗਵੰਤ ਸਿੰਘ ਬੁਰੜ, ਚਰੰਜੀ ਲਾਲ, ਜਤਿੰਦਰ ਭਾਰਦਵਾਜ ਨੇ ਪੰਜਾਬ ਸਰਕਾਰ ਤੋਂ ਪੈਨਸ਼ਨਰਸ ਅਤੇ ਮੁਲਾਜ਼ਮਾਂ ਲਈ ਮਹਿੰਗਾਈ ਭੱਤੇ ਦੀਆਂ ਹੁਣ ਤੱਕ ਦੀਆਂ ਸਾਰੀਆਂ ਕਿਸ਼ਤਾਂ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ | ਯੂਨੀਅਨ ਦੇ ਨਵੇਂ ਮੈਂਬਰ ਨਰਿੰਦਰ ਸਿੰਘ ਅਤੇ ਗੁਰਜੰਟ ਸਿੰਘ ਨਾਗਰਾ ਨੂੰ ਸਨਮਾਨਿਤ ਕੀਤਾ ਗਿਆ | ਮੌਕੇ ਹਰਮੇਲ ਸਿੰਘ, ਗੁਰਚਰਨ ਸਿੰਘ, ਗੁਰਜੰਟ ਸਿੰਘ, ਜਸਪਾਲ ਸਿੰਘ, ਬਲਜੀਤ ਸਿੰਘ, ਹਰਕੇਸ਼ ਸਿੰਘ, ਰਣਜੀਤ ਸਿੰਘ, ਜਸਵੰਤ ਸਿੰਘ ਗੁਲਜ਼ਾਰ ਸਿੰਘ ਗੁੱਜਰਾਂ ਆਦਿ ਵੀ ਮੌਜੂਦ ਸਨ |