29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਬੀ.ਐੱਡ. ਦਾ ਨਤੀਜਾ ਰਿਹਾ ਸੌ ਫ਼ੀਸਦੀ

Ad Position 21
No active advertisement
ਅਜੀਤ ਡੈਸਕ 07-04-2026
ਸੁਨਾਮ ਊਧਮ ਸਿੰਘ ਵਾਲਾ, 6 ਅਪ੍ਰੈਲ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)-ਚੇਅਰਮੈਨ ਰਾਓਵਿੰਦਰ ਸਿੰਘ ਅਤੇ ਵਾਈਸ ਚੇਅਰਮੈਨ ਕੌਰ ਸਿੰਘ ਦੁੱਲਟ ਦੀ ਅਗਵਾਈ ਵਿਚ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ ਮਹਿਲਾਂ (ਸੰਗਰੂਰ) ਦੇ ਬੀ.ਐਡ. ਸੈਸ਼ਨ (2024-26) ਸਾਲ-ਦੂਜਾ ਸਮੈਸਟਰ-ਤੀਜੇ ਦਾ ਨਤੀਜਾ ਸੌ ਫ਼ੀਸਦੀ ਰਿਹਾ | ਵਿਦਿਆਰਥਣ ਹੁਸਨਪ੍ਰੀਤ ਕੌਰ ਨੇ 289 (96.3%) ਅੰਕ ਲੈ ਕੇ ਪਹਿਲਾ, ਅਵਰੀਤ ਕੌਰ ਨੇ 289 (96.3%) ਅੰਕਾਂ ਨਾਲ ਦੂਜਾ ਸਥਾਨ ਅਤੇ ਹੇਜ਼ਲ ਨੇ 288 (96%) ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਦਿਆਰਥਣ ਅਰਸ਼ਜੋਤ ਕੌਰ ਨੇ 287 (93.6%) ਅੰਕ ਹਾਸਿਲ ਕੀਤੇ | ਕਾਲਜ ਪਿ੍ੰਸੀਪਲ ਡਾ. ਕੁਲਵੰਤ ਕੌਰ ਨੇ ਇਨ੍ਹਾਂ ਹੋਣਹਾਰ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਹੋਰ ਵੀ ਚੰਗਾ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਲਾਸ ਇੰਚਾਰਜ ਪ੍ਰੋ. ਤਰਨਜੀਤ ਕੌਰ ਦੇ ਨਾਲ ਸਮੂਹ ਸਟਾਫ਼ ਨੂੰ ਟੀਮ ਵਰਕ ਕਰਨ 'ਤੇ ਜ਼ੋਰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੀਨੀਅਰ ਆਗੂਆਂ ਵਲੋਂ ਚੇਅਰਮੈਨ ਦਲੇਲਗੜ੍ਹ ਦੀ ਪੁੱਤਰੀ ਦੇ ਇੰਸਪੈਕਟਰ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ
Ad Position 24