29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਸੀਨੀਅਰ ਆਗੂਆਂ ਵਲੋਂ ਚੇਅਰਮੈਨ ਦਲੇਲਗੜ੍ਹ ਦੀ ਪੁੱਤਰੀ ਦੇ ਇੰਸਪੈਕਟਰ ਬਣਨ 'ਤੇ ਖ਼ੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 07-04-2026
ਮਲੇਰਕੋਟਲਾ, 6 ਅਪ੍ਰੈਲ (ਮਨਜਿੰਦਰ ਸਿੰਘ ਸਰੌਦ) - ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ ਨੂੰ ਉਨ੍ਹਾਂ ਦੀ ਪੁੱਤਰੀ ਦੇ ਪਦ-ਉੱਨਤ ਹੋ ਕੇ ਪੁਲਿਸ ਇੰਸਪੈਕਟਰ (ਵਿਜੀਲੈਂਸ) ਬਣਨ ਤੇ ਮੁਬਾਰਕਬਾਦ ਦਿੰਦਿਆਂ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਜਥੇਦਾਰ ਗੁਰਜੀਵਨ ਸਿੰਘ ਸਰੌਦ, ਪੀ.ਏ. ਸਰਪੰਚ ਗੁਰਮੁਖ ਸਿੰਘ ਖਾਨਪੁਰ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਡਾਕਟਰ ਪਰਮਜੀਤ ਸਿੰਘ ਗੁਆਰਾ, ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਪ੍ਰਧਾਨ ਜਰਨੈਲ ਸਿੰਘ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਸਰਪੰਚ ਚਮਕੌਰ ਸਿੰਘ ਭੈਣੀ, ਜਥੇਦਾਰ ਕਰਮਜੀਤ ਸਿੰਘ ਬਾਲੇਵਾਲ, ਕਿਸਾਨ ਆਗੂ ਸੁਖਵਿੰਦਰ ਸਿੰਘ ਚੂੰਘਾ, ਨੇਤਰ ਸਿੰਘ ਬਾਵਾ, ਮੈਨੇਜਰ ਗੁਰਤੇਜ ਸਿੰਘ ਨੰਗਲ, ਪਰਮਜੀਤ ਸਿੰਘ ਸੋਹੀ, ਮੇਜਰ ਸਿੰਘ ਆਦਿ ਨੇ ਆਖਿਆ ਕਿ ਬਿਨਾਂ ਸ਼ੱਕ ਕਿਸੇ ਵੀ ਬੱਚੇ ਵੱਲੋਂ ਆਪਣੀ ਜ਼ਿੰਦਗੀ ਅੰਦਰ ਕੀਤੀ ਮਿਹਨਤ ਨੂੰ ਇੱਕ ਦਿਨ ਫ਼ਲ ਜ਼ਰੂਰ ਪੈਂਦਾ ਹੈ ਜਿਸ ਲਈ ਸਿੱਧੂ ਪਰਿਵਾਰ ਵਧਾਈ ਦਾ ਹੱਕਦਾਰ ਹੈ | ਪਦ-ਉੱਨਤ ਹੋ ਕੇ ਇੰਸਪੈਕਟਰ ਬਣੇ ਬੀਬਾ ਬਲਦੀਪ ਕੌਰ ਮੌਜੂਦਾ ਸਮੇਂ ਵਿਜੀਲੈਂਸ ਵਿੱਚ ਇੰਸਪੈਕਟਰ ਵੱਜੋ ਮਾਨਸਾ ਵਿਖੇ ਸੇਵਾਵਾਂ ਨਿਭਾ ਰਹੇ ਹਨ | ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ ਦਾ ਨਾਮ ਜ਼ਿਲ੍ਹਾ ਮਲੇਰਕੋਟਲਾ ਦੇ ਸੀਨੀਅਰ ਆਗੂਆਂ ਚ ਸ਼ੁਮਾਰ ਹੈ |
Ad Position 22
No active advertisement
ਪਿਛਲੀ ਖ਼ਬਰ ਬੀ.ਐੱਡ. ਦਾ ਨਤੀਜਾ ਰਿਹਾ ਸੌ ਫ਼ੀਸਦੀ ਅਗਲੀ ਖ਼ਬਰ ਜਬਰੀ ਥੋਪੇ ਟੀ.ਈ.ਟੀ. ਵਿਰੁੱਧ ਜਾਰੀ ਸੰਘਰਸ਼ ਤਹਿਤ 11 ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤਾ ਜਾਵੇਗਾ...
Ad Position 24