08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸੜਕ ਹਾਦਸੇ 'ਚ ਇੱਕ ਦੀ ਮੌਤ

Ad Position 21
No active advertisement
ਅਜੀਤ ਡੈਸਕ 09-04-2026

ਦਿੜ੍ਹਬਾ ਮੰਡੀ, 8 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਦਿੜ੍ਹਬਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਪਿੱਕਅੱਪ ਗੱਡੀ ਤੇ ਕਾਰ ਦੇ ਆਪਸ ਵਿੱਚ ਟਕਰਾਉਣ ਨਾਲ ਹੋਏ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਵੇਰਵਿਆਂ ਅਨੁਸਾਰ ਦੋਨੋਂ ਵਾਹਨ ਪਾਤੜਾਂ ਤੋਂ ਮਹਿਲਾਂ ਚੌਕ ਵੱਲ ਜਾ ਰਹੇ ਸਨ | ਦਿੜ੍ਹਬਾ ਵਿਖੇ ਓਵਰਵਰਿਜ ਨੇੜੇ ਪਿੱਕਅੱਪ ਗੱਡੀ ਪਿੱਛੇ ਤੋਂ ਆ ਕੇ ਕਾਰ ਨਾਲ ਟਕਰਾ ਗਈ | ਭਿਆਨਕ ਹਾਦਸੇ ਵਿੱਚ ਕਾਰ ਸਵਾਰ ਮੇਜਰ ਸਿੰਘ (50) ਵਾਸੀ ਬੀਰ ਕਲਾ ਦੀ ਮੌਤ ਹੋ ਗਈ | ਕਾਰ ਵਿੱਚ ਡਰਾਈਵਰ ਸਮੇਤ ਤਿੰਨ ਵਿਅਕਤੀ ਸਵਾਰ ਸਨ | ਮੇਜਰ ਸਿੰਘ ਆਪਣੇ ਕਿਸੇ ਸਕੇ ਸਬੰਧੀ ਨੂੰ ਦਿੱਲੀ ਏਅਰਪੋਰਟ ਤੇ ਛੱਡ ਕੇ ਕਾਰ ਵਿੱਚ ਵਾਪਸ ਆਪਣੇ ਪਿੰਡ ਬੀਰ ਕਲਾ ਵੱਲ ਜਾ ਰਿਹਾ ਸੀ | ਜਾਂਚ ਪੁਲਿਸ ਅਧਿਕਾਰੀ ਤਰਸੇਮ ਸ਼ਰਮਾ ਨੇ ਦੱਸਿਆ ਕਿ ਪਿੱਕਅੱਪ ਗੱਡੀ ਦੇ ਡਰਾਈਵਰ ਸ਼ਕਤੀ ਸਿੰਘ ਵਾਸੀ ਸੂਰਤਗੜ੍ਹ (ਰਾਜਸਥਾਨ) ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸਿਹਤ ਡਿਸਪੈਂਸਰੀ ਦੇ ਨਵੇਂ ਪਾਏ ਲੈਂਟਰ 'ਤੇ ਲਾਏ ਪੈਚ <br/> ਅਗਲੀ ਖ਼ਬਰ ਮਾਮਲਾ ਖਨੌਰੀ ਦੇ 7,8 ਅਤੇ 9 ਨੰਬਰ ਵਾਰਡਾਂ 'ਚ ਦੂਸ਼ਿਤ ਪਾਣੀ ਦੀ ਸਪਲਾਈ ਦਾ<br> ਖਨੌਰੀ ਦੇ ਤਿੰਨ ਵਾਰਡਾਂ ਵਿੱਚ ਪੀਣ...
Ad Position 24