08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਅਰਿਹੰਤ ਸਪਿਨਿੰਗ ਮਿਲਜ਼ ਵਲੋਂ 15 ਲੋੜਵੰਦਾਂ ਨੂੰ ਮੋਟਰਾਈਜ਼ਡ ਵੀਲ੍ਹ ਚੇਅਰਾਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 09-04-2026
ਮਲੇਰਕੋਟਲਾ, 8 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਸੀ.ਐਸ.ਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਪਹਿਲਕਦਮੀ ਤਹਿਤ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਲੋੜਵੰਦ ਵਿਅਕਤੀਆਂ ਲਈ ਇੱਕ ਸਮਾਗਮ ਦਾ ਆਯੋਜਨ ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ ਵਿਖੇ ਕੀਤਾ ਗਿਆ | ਜਿਸ ਵਿੱਚ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ 15 ਲੋੜਵੰਦਾਂ ਨੂੰ ਕਰੀਬ 10 ਲੱਖ 50 ਹਜ਼ਾਰ ਰੁਪਏ ਦੀ ਲਾਗਤ ਦੇ ਆਟੋਮੈਟਿਕ ਮੋਟੋਰਾਈਜਡ ਵਹੀਲ ਚੇਅਰਾਂ ਵੰਡੀਆਂ ਗਈਆਂ | ਇਸ ਮੌਕੇ ਉਦਯੋਗਿਕ ਇਕਾਈ ਦੇ ਮੁਖੀ ਸੁਮਿਤ ਅਗਰਵਾਲ, ਐੱਚ.ਆਰ.ਹੈੱਡ ਸੁਰਿੰਦਰ ਭਾਟੀਆ ਅਤੇ ਸੀ.ਐਸ.ਆਰ. ਮੁਖੀ ਰਾਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਸਮਾਜ ਦੇ ਕਮਜ਼ੋਰ ਅਤੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਸਾਡੇ ਸਾਰੀਆਂ ਦੀ ਸਮਾਜਿਕ ਤੇ ਨੈਤਿਕ ਸਾਂਝੀ ਜ਼ਿੰਮੇਵਾਰੀ ਹੈ | ਉਨ੍ਹਾਂ ਅਰਿਹੰਤ ਸਪਿਨਿੰਗ ਮਿਲਜ਼ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਨਾਲ ਲੋੜਵੰਦ ਲੋਕਾਂ ਦੀ ਜ਼ਿੰਦਗੀ ਆਸਾਨ ਬਣਦੀ ਹੈ ਅਤੇ ਉਹ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਦੇ ਹਨ | ਇਸ ਮੌਕੇ ਸਮਾਗਮ ਵਿਚ ਹਾਜ਼ਰ ਲੋੜਵੰਦ ਵਿਅਕਤੀਆਂ ਨੇ ਮੋਟਰਾਈਜਡ ਵਹੀਲ ਚੇਅਰ ਪ੍ਰਾਪਤ ਕਰ ਕੇ ਖ਼ੁਸ਼ੀ ਜਤਾਈ ਅਤੇ ਅਰਿਹੰਤ ਸਪਿਨਿੰਗ ਮਿਲਜ਼ ਅਤੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਸਹਾਇਤਾ ਨਾਲ ਉਨ੍ਹਾਂ ਨੂੰ ਆਵਾਜਾਈ ਵਿੱਚ ਬਹੁਤ ਸਹੂਲਤ ਮਿਲੇਗੀ ਅਤੇ ਉਹ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਹੋਰ ਆਸਾਨੀ ਨਾਲ ਬਤੀਤ ਕਰ ਸਕਣਗੇ | ਇਸ ਮੌਕੇ ਰਾਜੀਵ ਕੁਮਾਰ, ਅਭਿਜੋਤ ਸਿੰਘ ਨਾਗਰਾ (ਪੀ.ਏ), ਨਰਿੰਦਰਪਾਲ ਸਿੰਘ ਸੰਗਾਲੀ, ਅਮਰਜੀਤ ਸਿੰਘ ਭੈਣੀ ਤੋਂ ਇਲਾਵਾ ਵੱਡੀ ਗਿਣਤੀ ਵਿਚ 15 ਪਿੰਡਾਂ ਦੇ ਮੁਹਤਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਵਿਰੋਧੀ ਸੁਖਬੀਰ ਦੀ ਵੱਧ ਰਹੀ ਲੋਕਪਿ੍ਅਤਾ ਤੋਂ ਪ੍ਰੇਸ਼ਾਨ-ਪੂਨੀਆ <br/> ਅਗਲੀ ਖ਼ਬਰ ਪ੍ਰੋ. ਸੁਨੀਲ ਸਿੰਗਲਾ ਅਤੇ ਡਾ. ਸੰਤੋਸ਼ ਚੌਰਸੀਆ ਨੂੰ ਅਕਾਦਮਿਕ ਖੇਤਰ ਦਾ ਸਰਬੋਤਮ ਪੁਰਸਕਾਰ ਪ੍ਰਦਾਨ <br/>
Ad Position 24