16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਮੌਸਮੀ ਤਬਦੀਲੀ ਕਾਰਨ ਕਣਕ ਦੀ ਅਗੇਤੀ ਫ਼ਸਲ ਵਿੱਚ ਨਮੀ ਦੀ ਮਾਤਰਾ ਵਧੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਧੂਰੀ, 10 ਅਪ੍ਰੈਲ (ਸੁਖਵੰਤ ਸਿੰਘ ਭੁੱਲਰ)-ਹਾੜੀ ਦੇ ਸੀਜ਼ਨ ਦੀ ਸ਼ੁਰੂਆਤ ਦੌਰਾਨ ਅਨਾਜ ਮੰਡੀ ਧੂਰੀ ਵਿੱਚ ਪਹੁੰਚਣ ਵਾਲੀ ਕਣਕ ਦੀ ਫ਼ਸਲ ਵਿੱਚ ਮੌਸਮ ਵਿੱਚ ਤੇ ਤਬਦੀਲੀ ਅਤੇ ਮੀਂਹ ਦਾ ਪ੍ਰਭਾਵ ਕਣਕ ਦੀ ਫ਼ਸਲ ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਚਲਦੇ ਕਣਕ ਦੀ ਫ਼ਸਲ ਵਿੱਚ ਨਮੀ ਮਾਤਰਾ ਵਧੇਰੇ ਵੇਖਣ ਨੂੰ ਮਿਲ ਰਹੀ ਹੈ ਇਹ ਜਾਣਕਾਰੀ ਧੂਰੀ ਅਨਾਜ ਮੰਡੀ ਦੇ ਆੜ੍ਹਤੀ ਐੱਸੋਸੀਏਸ਼ਨ ਦੇ ਪ੍ਰਧਾਨ ਸ ਜਤਿੰਦਰ ਸਿੰਘ ਮੰਡੇਰ, ਐੱਸੋਸੀਏਸ਼ਨ ਦੇ ਆਗੂ ਆੜ੍ਹਤੀ ਚੌਧਰੀ ਸ੍ਰੀ ਪਵਨ ਵਰਮਾ ਦੱਸਿਆ ਕਿ ਅਨਾਜ ਮੰਡੀ ਧੂਰੀ ਵਿੱਚ ਪਹੁੰਚਣ ਵਾਲੀ ਕਣਕ ਦੀ ਫ਼ਸਲ ਵਿੱਚ ਨਵੀਂ ਦੀ ਮਾਤਰਾ ਕੁਝ ਵੱਧ ਆ ਰਹੀ ਹੈ ਅਤੇ ਸਰਕਾਰ ਵੱਲੋਂ ਤੈਅ ਕੀਤੇ ਨਮੀ ਦੀ ਮਾਤਰਾ ਦੇ ਅਨੁਕੂਲ ਫ਼ਸਲ ਦੀ ਖਰੀਦ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸ ਸਬੰਧੀ ਪ੍ਰਧਾਨ ਜਤਿੰਦਰ ਸਿੰਘ ਮੰਡੇਰ ਨੇ ਦੱਸਿਆ ਕਿ ਕਿਸਾਨਾਂ ਵਜੋਂ ਜਲਦਬਾਜ਼ੀ ਨਾਲ ਕਟਾਈ ਨਾ ਕੀਤੀ ਜਾਵੇ, ਕਣਕ ਵਿੱਚ ਜਿਆਦਾ ਨਮੀ ਹੋਣ ਕਾਰਨ ਮੰਡੀ ਵਿੱਚ ਰੱਖਣ ਤੇ ਅਵਾਰਾ ਪਸ਼ੂਆਂ ਕਾਰਨ ਵੀ ਨੁਕਸਾਨ ਹੋ ਰਿਹਾ ਹੈ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਨੂੰ ਚੰਗੀ ਤਰ੍ਹਾਂ ਪੱਕਣ ਅਤੇ ਸੁੱਕੀ ਨੂੰ ਕਟਾਈ ਕਰਕੇ ਹੀ ਮੰਡੀ ਚ ਲਿਆਉਣ ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਾ ਆਵੇ ਅਤੇ ਕਿਸਾਨਾਂ ਤੋਂ ਪ੍ਰਾਪਤ ਵੇਰਵੇ ਅਨੁਸਾਰ ਦੱਸਿਆ ਕਿ ਕਿਸਾਨਾਂ ਤੋਂ ਪ੍ਰਾਪਤ ਵੇਰਵੇ ਅਨੁਸਾਰ ਇਸ ਵਾਰ ਅਗੇਤੀ ਕਣਕ ਦੀ ਫ਼ਸਲ ਦਾ ਅÏਸਤਨ ਝਾੜ ਪ੍ਰਤੀ ਬਿੱਗਾ 4 ਕੁਇੰਟਲ ਵਿਖਾਈ ਦੇ ਰਿਹਾ ਹੈ ਇਸ ਅਗੇਤੀ ਫ਼ਸਲ ਉੱਪਰ ਉੱਪਰ ਮੌਸਮ ਦਾ ਵੀ ਮਾੜਾ ਪ੍ਰਭਾਵ ਪਿਆ ਹੈ ਮੀਂਹ ਅਤੇ ਹਨੇਰੀ ਨਾਲ ਕਣਕ ਦੀ ਫ਼ਸਲ ਡਿੱਗਣ ਨਾਲ ਵੀ ਅਗੇਤੀ ਫ਼ਸਲ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਅਨੁਸਾਰ ਨਵੰਬਰ ਦੇ ਪਹਿਲੇ ਅਤੇ ਦੂਸਰੇ ਹਫਤੇ ਬੀਜੀ ਕਣਕ ਦੀ ਫ਼ਸਲ ਦਾ ਝਾੜ ਚੰਗਾ ਹੋਵੇਗਾ |

Ad Position 22
No active advertisement
ਪਿਛਲੀ ਖ਼ਬਰ ਅਮਨ ਅਰੋੜਾ ਨੇ ਸੁਨਾਮ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ-ਮੁਕੇਸ... ਅਗਲੀ ਖ਼ਬਰ ਪ੍ਰਧਾਨ ਕਾਂਤਾ ਗੋਇਲ ਨੇ ਸੜਕ ਦਾ ਰੱਖਿਆ ਨੀਂਹ ਪੱਥਰ
Ad Position 24