16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਅਮਨ ਅਰੋੜਾ ਨੇ ਸੁਨਾਮ ਵਿਖੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਮੰਡੀਆਂ ਵਿੱਚ ਖ਼ਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ-ਮੁਕੇਸ਼ ਜਨੇਜਾ

Ad Position 21
repet_subhas-goyals [Copy P29]
ਅਜੀਤ ਡੈਸਕ 11-04-2026
ਸੁਨਾਮ ਊਧਮ ਸਿੰਘ ਵਾਲਾ, 10 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਅਨਾਜ ਮੰਡੀ ਵਿਖੇ ਕਣਕ ਦੀ ਖ਼ਰੀਦ ਨੂੰ ਲੈ ਕੇ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਸਥਾਨਕ ਆੜ੍ਹਤੀਆਂ ਅਤੇ ਟਰੱਕ ਯੂਨੀਅਨ ਸੁਨਾਮ ਦੇ ਨੁਮਾਇੰਦਿਆਂ ਨਾਲ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਤੋਂ ਬਾਅਦ ਅਮਨ ਅਰੋੜਾ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ ਤੇ ਆੜ੍ਹਤੀਆਂ ਦੇ ਨਾਲ ਕਣਕ ਦੀ ਸਰਕਾਰੀ ਬੋਲੀ ਵੀ ਸ਼ੁਰੂ ਕਰਵਾਈ | ਇਸੇ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਮੰਡੀ ਵਿੱਚ ਪਹੁੰਚੇ ਕਿਸਾਨਾਂ ਸਥਾਨਕ ਆੜ੍ਹਤੀਆਂ ਅਤੇ ਮੰਡੀ ਮਜ਼ਦੂਰਾਂ ਨੂੰ ਮਿਲਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜਨੇਜਾ ਨੇ ਕਿਹਾ ਕਿ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ | ਮੰਡੀਆਂ ਵਿੱਚ ਰੋਸ਼ਨੀ, ਸਫ਼ਾਈ, ਪੀਣ ਵਾਲੇ ਪਾਣੀ, ਛਾਂ ਅਤੇ ਕਿਸਾਨਾਂ ਲਈ ਬੈਠਣ ਦੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਹਨ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਕੇਸ਼ ਜੁਨੇਜਾ ਤੋਂ ਇਲਾਵਾ ਸਕੱਤਰ ਨਰਿੰਦਰ ਪਾਲ, ਮੰਡੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਅÏਜਲਾ, ਗਗਨਦੀਪ ਸਿੰਘ ਕਲਰਕ ਰਜਿੰਦਰ ਭੈਣੀ, ਪਿ੍ਤਪਾਲ ਸਿੰਘ ਹਾਂਡਾ, ਆੜ੍ਹਤੀ ਐੱਸੋਸੀਏਸ਼ਨ ਦੇ ਪ੍ਰਧਾਨ ਕਿਸ਼ੋਰ ਚੰਦ ਛਾਹੜੀਆ, ਸਰਪੰਚ ਅਮਰਿੰਦਰ ਸਿੰਘ ਲਖਮੀਰਵਾਲਾ ਅਮਰੀਕ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਰਾਜਾ ਚੱਠੇ ਨੱਟਕੇ, ਰਾਜਨ ਸਿੰਗਲਾ, ਰਾਜਨ ਹੋਡਲਾ, ਰਾਜਕੁਮਾਰ ਅਤੇ ਜੀਵਨ ਕੁਮਾਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਧੂਰੀ ਦੀ ਪ੍ਰਧਾਨ ਪੁਸ਼ਪਾ ਤਾਇਲ ਨੇ ਕਾਰਜਕਾਲ ਪੂਰਾ ਹੋਣ 'ਤੇ ਲਈ ਵਿਦਾਇਗੀ <br/> ਅਗਲੀ ਖ਼ਬਰ ਮੌਸਮੀ ਤਬਦੀਲੀ ਕਾਰਨ ਕਣਕ ਦੀ ਅਗੇਤੀ ਫ਼ਸਲ ਵਿੱਚ ਨਮੀ ਦੀ ਮਾਤਰਾ ਵਧੀ <br/>
Ad Position 24