ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੰਜਾਬ 'ਚ ਗੜੇਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਭਾਜਪਾ ਆਗੂਆਂ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 12-04-2026
ਸੰਗਰੂਰ, 11 ਅਪ੍ਰੈਲ (ਦਮਨਜੀਤ ਸਿੰਘ) - ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਦੀ ਕੱਲ੍ਹ ਸੰਗਰੂਰ ਫੇਰੀ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਭਾਜਪਾ ਆਗੂਆਂ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ ਦੀ ਅਗਵਾਈ ਹੇਠ ਰਾਜਪਾਲ ਪੰਜਾਬ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ | ਇਸ ਦੌਰਾਨ ਸੰਖੇਪ ਸਮਾਗਮ ਦੌਰਾਨ ਭਾਜਪਾ ਆਗੂਆਂ ਕਰਮ ਲਹਿਲ, ਉਂਕਾਰ ਸਿੰਘ ਸਿੱਧੂ, ਸਤਵੰਤ ਸਿੰਘ ਪੂਨੀਆ ਅਤੇ ਬਰਜੇਸ਼ਵਰ ਗੋਇਲ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਪਿਛਲੇ ਕੁਝ ਦਿਨਾਂ ਦੌਰਾਨ ਪੰਜਾਬ ਦੇ ਕਈ ਜ਼ਿਲਿ੍ਹਆਂ ਵਿੱਚ ਅਚਾਨਕ ਹੋਈ ਮੌਸਮੀ ਤਬਦੀਲੀ, ਤੇਜ਼ ਬਾਰਸ਼, ਹਨੇਰੀਆਂ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀ ਖੜੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ | ਖ਼ਾਸ ਕਰਕੇ ਕਣਕ ਅਤੇ ਹੋਰਨਾਂ ਫ਼ਸਲਾਂ ਦੀ ਵੱਡੇ ਪੱਧਰ 'ਤੇ ਹਾਨੀ ਹੋਈ ਹੈ, ਜਿਸ ਨਾਲ ਕਿਸਾਨ ਵਰਗ ਆਰਥਿਕ ਤੌਰ 'ਤੇ ਬਹੁਤ ਪ੍ਰਭਾਵਿਤ ਹੋਇਆ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਵਿੱਚ ਬਹੁਤ ਸਾਰੇ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਬਰਬਾਦ ਹੋ ਗਈ ਹੈ ਅਤੇ ਉਹ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ | ਇਸ ਤਰ੍ਹਾਂ ਦੀ ਕੁਦਰਤੀ ਆਫ਼ਤ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਵੇ ਉਨ੍ਹਾਂ ਮੰਗ ਕੀਤੀ ਕਿ ਸੂਬੇ ਦੇ ਸਾਰੇ ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50 ਹਜ਼ਾਰ ਰੁਪਏ ਪ੍ਰਤੀ ਕਿਸਾਨ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ | ਫ਼ਸਲਾਂ ਦੇ ਨੁਕਸਾਨ ਦਾ ਵਿਸਥਾਰਪੂਰਵਕ ਗਿਰਦਾਵਰੀ ਸਰਵੇ ਕਰਵਾਇਆ ਜਾਵੇ | ਪ੍ਰਭਾਵਿਤ ਕਿਸਾਨਾਂ ਨੂੰ ਕਰਜ਼ਿਆਂ ਵਿੱਚ ਰਾਹਤ ਅਤੇ ਵਿਆਜ ਵਿੱਚ ਛੂਟ ਦਿੱਤੀ ਜਾਵੇ | ਭਵਿੱਖ ਵਿੱਚ ਅਜਿਹੀਆਂ ਆਫ਼ਤਾਂ ਤੋਂ ਬਚਾਅ ਲਈ ਪੱਕੇ ਪ੍ਰਬੰਧ ਅਤੇ ਨੀਤੀਆਂ ਤਿਆਰ ਕੀਤੀਆਂ ਜਾਣ | ਪਿਛਲੇ 10 ਸਾਲਾਂ ਤੋਂ ਬੰਦ ਪਏ ਸੰਗਰੂਰ ਦੇ ਅਜਾਇਬ ਘਰ ਨੂੰ ਖੋਲ੍ਹਣ ਸਬੰਧੀ ਭਾਜਪਾ ਆਗੂਆਂ ਵੱਲੋਂ ਲਗਾਤਾਰ ਰਾਜਪਾਲ ਨਾਲ ਰਾਬਤਾ ਬਣਾਉਣ ਅਤੇ ਮੰਗ ਪੱਤਰ ਦੇਣ ਤੋਂ ਬਾਅਦ ਕੁਝ ਦਿਨ ਪਹਿਲਾਂ ਅਜਾਇਬ ਘਰ ਨੂੰ ਮੁੜ ਖੋਲ੍ਹੇ ਜਾਣ ਉੱਤੇ ਉਨ੍ਹਾਂ ਰਾਜਪਾਲ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਾਇਬ ਘਰ ਖੁੱਲਣ ਨਾਲ ਲੋਕਾਂ ਨੂੰ ਆਪਣੇ ਵਿਰਸੇ ਨਾਲ ਜੁੜਨ ਦਾ ਮੌਕਾ ਮਿਲੇਗਾ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਗਰਗ ਧੂਰੀ, ਅਮਨਦੀਪ ਸਿੰਘ ਪੂਨੀਆ, ਲਲਿਤ ਗਰਗ ਐਡਵੋਕੇਟ, ਸੁਨੀਲ ਗੋਇਲ ਡਿੰਪਲ, ਅੰਕੁਰ ਜਿੰਦਲ ਐਡਵੋਕੇਟ, ਡਾ. ਭਗਵਾਨ ਸਿੰਘ, ਸਚਿਨ ਭਾਰਦਵਾਜ, ਰੋਮੀ ਗੋਇਲ, ਨਵਦੀਪ ਸ਼ਰਮਾ, ਸੰਜੀਵ ਕੁਮਾਰ ਲੱਕੀ, ਨਿਰਭੈ ਸਿੰਘ, ਸੁਰੇਸ਼ ਬੇਦੀ, ਸੁਰਿੰਦਰ ਸ਼ਰਮਾ, ਵਿਸ਼ਾਲ ਗਰਗ ਸੋਨੂੰ, ਸਤਨਾਮ ਸਿੰਘ ਅਤੇ ਹੋਰ ਭਾਜਪਾ ਆਗੂ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਭਰੇ ਹੋਏ ਖ਼ਜ਼ਾਨੇ ਵਿੱਚੋਂ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕਦੋਂ ਦਿਓਗੇ ਖ਼ਜ਼ਾਨਾ ਮੰਤਰੀ ਜੀ -ਕਮਲਜੀਤ ਅਗਲੀ ਖ਼ਬਰ ਸਿੱਖ ਦਸਤਾਰ ਦਿਵਸ ਮੌਕੇ ਨੌਜਵਾਨ ਪੀੜ੍ਹੀ ਨੂੰ ਦਸਤਾਰਾਂ ਸਜਾਉਣ ਦੀ ਅਪੀਲ <br/>
Ad Position 24
No active advertisement