ਕਿਸਾਨ ਆਗੂ ਰਾਜ ਸਿੰਘ ਥੇੜ੍ਹੀ ਨੇ ਕਿਹਾ ਕਿ ਇਸ ਸਾਲ ਕਿਸਾਨ ਵਰਗ ਕੁਦਰਤ ਦੀ ਕਰੋਪੀ ਦੇ ਚੱਲਦਿਆਂ ਦੋਹਰੀ ਮਾਰ ਦਾ ਸ਼ਿਕਾਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿੱਥੇ ਕਿਸਾਨ ਇਸ ਸਾਲ ਬੇਮੌਸਮੇ ਮੀਂਹ ਅਤੇ ਤੇਜ਼ ਹਨ੍ਹੇਰੀਆਂ ਦੇ ਚੱਲਦਿਆਂ ਆਪਣੀ ਵੱਢੇ ਜਾਣ ਦੇ ਲਈ ਖੇਤਾਂ ਵਿੱਚ ਬਿਲਕੁਲ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਦੇਖ ਦੇਖ ਕੇ ਝੂਰ ਰਿਹਾ ਹੈ ਉੱਥੇ ਹਾਲੇ ਤੱਕ ਸਰਕਾਰੀ ਖ਼ਰੀਦ ਸ਼ੁਰੂ ਨਹੀਂ ਹੋਣ ਕਾਰਨ ਅਨਾਜ ਮੰਡੀ ਵਿੱਚ ਆਪਣੀ ਕਣਕ ਦੀ ਫ਼ਸਲ ਦੀਆਂ ਢੇਰੀਆਂ ਲਗਾ ਕੇ ਬੈਠੇ ਹੋਏ ਕਿਸਾਨ ਅਨਾਜ ਮੰਡੀਆਂ ਵਿੱਚ ਖੱਜਲ ਖੁਆਰ ਹੋ ਰਹੇ ਹਨ ਲੇਕਿਨ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ | ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਖਨੌਰੀ ਦੀ ਅਨਾਜ ਮੰਡੀ ਵਿਖੇ ਤੁਰੰਤ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਜਾਵੇ |