ਅਹਿਮਦਗੜ੍ਹ, 11 ਅਪ੍ਰੈਲ (ਸੁਖਜੀਤ ਸਿੰਘ ਖੇੜਾ)-ਸਮਾਜ ਸੇਵਾ ਅਤੇ ਸਿਹਤ ਜਾਗਰੂਕਤਾ ਨੂੰ ਉਤਸ਼ਾਹਿਤ ਕਰਦੇ ਹੋਏ, ਮਹਾਂਵੀਰ ਦਲ ਸ਼੍ਰੀ ਸਨਾਤਨ ਧਰਮ ਪ੍ਰਚਾਰਕ ਸਭਾ ਪੰਜਾਬ ਦੀ ਯੂਥ ਸ਼ਾਖਾ ਵੱਲੋਂ 26 ਅਪ੍ਰੈਲ ਐਤਵਾਰ ਨੂੰ ਸਵਾਮੀ ਰਾਮੇਸ਼ਵਰ ਗਿਰੀ ਚੈਰੀਟੇਬਲ ਹਸਪਤਾਲ, ਬਜਰੰਗ ਅਖਾੜਾ, ਅਹਿਮਦਗੜ੍ਹ ਵਿਖੇ ਇੱਕ ਮੁਫ਼ਤ ਫਿਜ਼ੀਉਥੈਰੇਪੀ ਚੈੱਕਅਪ ਕੈਂਪ ਦਾ ਆਯੋਜਨ ਕਰ ਰਹੀ ਹੈ | ਇੱਕ ਮੀਟਿੰਗ ਦੌਰਾਨ, ਸੰਗਠਨ ਦੇ ਪ੍ਰਧਾਨ, ਸੰਜੀਵ ਗੋਇਲ (ਗੋਲੂ), ਅਤੇ ਸਰਪ੍ਰਸਤ ਡੀ.ਕੇ. ਗੋਇਲ ਨੇ ਦੱਸਿਆ ਕਿ ਸ਼੍ਰੇਆਂਸ ਇੰਡਸਟਰੀਜ਼ ਲਿਮਟਿਡ ਦੇ ਸਹਿਯੋਗ ਨਾਲ ਸਵਰਗੀ ਸ਼੍ਰੀ ਡੀ.ਕੇ. ਓਸਵਾਲ ਦੀ ਯਾਦ ਵਿੱਚ ਆਯੋਜਿਤ ਕੀਤਾ ਜਾ ਰਹੇ ਇਸ ਕੈਂਪ ਦੌਰਾਨ ਪ੍ਰਸਿੱਧ ਮਾਹਿਰ ਡਾ. ਰੋਹਿਤ ਸਿੰਗਲਾ (ਸਾਬਕਾ ਮੁਖੀ ਅਤੇ ਐਚ.ਓ.ਡੀ., ਐਸ.ਪੀ.ਐਸ. ਅਪੋਲੋ ਹਸਪਤਾਲ, ਲੁਧਿਆਣਾ) ਅਤੇ ਡਾ. ਗੌਰਵ ਬੱਤਰਾ ਦੀ ਨਿਗਰਾਨੀ ਹੇਠ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰ ਕੇ ਜਾਂਚ ਕੀਤੀ ਜਾਵੇਗੀ | ਇਸ ਮੌਕੇ ਪ੍ਰਧਾਨ ਸੰਜੀਵ ਗੋਇਲ, ਸਰਪ੍ਰਸਤ ਡੀ.ਕੇ. ਗੋਇਲ, ਅਸ਼ੋਕ ਗੋਇਲ, ਉਪ ਪ੍ਰਧਾਨ ਅਸ਼ੋਕ ਡੱਬੀ, ਸਕੱਤਰ ਸੰਜੇ ਸਿੰਗਲਾ, ਮੈਨੇਜਰ ਅੰਮਿ੍ਤਪਾਲ ਗੋਲਚੀ, ਕੈਸ਼ੀਅਰ ਭਾਰਤ ਭੂਸ਼ਣ, ਪ੍ਰਦੀਪ ਗੋਇਲ, ਮੋਹਨ ਲਾਲ, ਪ੍ਰਦੀਪ ਗੋਇਲ ਬਿੱਟਾ (ਮੂਨ ਟੀ), ਭਾਗਵਤ ਪ੍ਰਸਾਦ ਅਤੇ ਹੋਰ ਮੈਂਬਰ ਮੌਜੂਦ ਸਨ |