ਅਮਰਗੜ੍ਹ 11 ਅਪ੍ਰੈਲ (ਜਤਿੰਦਰ ਮੰਨਵੀ) - ਵਿਗਿਆਨਿਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਵਲੋਂ ਐਨ.ਐਸ.ਐਸ. ਯੂਨਿਟ ਸਰਕਾਰੀ ਕਾਲਜ ਅਮਰਗੜ੍ਹ ਦੇ ਸਹਿਯੋਗ ਪ੍ਰਧਾਨ ਡਾ. ਪਵਿੱਤਰ ਸਿੰਘ ਦੀ ਅਗਵਾਈ 'ਚ ਨਾਲ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਕਾਲਜ ਪਿ੍ੰਸੀਪਲ ਨਿਸ਼ਠਾ ਤਿ੍ਪਾਠੀ ਨੇ ਕੀਤਾ | ਕਲੱਬ ਦੇ ਜਨਰਲ ਸਕੱਤਰ ਚਰਨਜੀਤ ਸਿੰਘ ਬਾਵਾ ਨੇ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਕਲੱਬ ਦੇ ਸੋਸ਼ਲ ਮੀਡੀਆ ਇੰਚਾਰਜ ਗੁਰਜੀਤ ਸਿੰਘ ਬੁਰਜ ਦੇ ਸਪੁੱਤਰ ਸਵ. ਅਕਾਸ਼ਦੀਪ ਸਿੰਘ ਲਾਡੀ ਦੀ ਯਾਦ 'ਚ ਲਗਾਇਆ ਗਿਆ ਤੇ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਵਲ ਹਸਪਤਾਲ ਮਲੇਰਕੋਟਲਾ ਦੀ ਟੀਮ ਨੇ 35 ਵਿਅਕਤੀ ਦਾ ਖੂਨ ਇਕੱਤਰ ਕੀਤਾ | ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਦੱਦੀ, ਹਰਸ ਸਿੰਗਲਾ, ਤਰਕਸ਼ੀਲ ਸੁਸਾਇਟੀ ਮਲੇਰਕੋਟਲਾ ਦੇ ਪ੍ਰਧਾਨ ਮੋਹਨ ਬਡਲਾ,ਪ੍ਰੋ.ਅਮਨਦੀਪ ਵਾਤਿਸ਼, ਮੈਡਮ ਸੋਨੀਆ ਗੱਖੜ, ਗੁਰਦੀਪ ਸਿੰਘ ਟਿਵਾਣਾ,ਗੁਰਦੀਪ ਸਿੰਘ ਸਲਾਰ,ਅਮਰੀਕ ਸਿੰਘ ਮਾਨਾ,ਮਨਜੀਤ ਸਿੰਘ ਅਮਰਗੜ੍ਹ, ਗੁਰਦੀਪ ਸਿੰਘ ਸਲਾਰ, ਗੁਰਪ੍ਰੀਤ ਸਿੰਘ ਈਸ਼ੀ, ਜਗਸੀਰ ਸਿੰਘ ਤੋਲੇਵਾਲ, ਹਰਪ੍ਰੀਤ ਸਿੰਘ ਸਿਆਣ, ਗੁਰਵਿੰਦਰ ਸਿੰਘ, ਰਣਵੀਰ ਸਿੰਘ ਰਾਣਾ, ਸ਼ਮਨੀਕ ਸਿਆਣ, ਖ਼ੁਸ਼ੀ, ਮਲਕੀਤ ਸਿੰਘ, ਦਲਜੀਤ ਸਿੰਘ, ਦਰਸ਼ਨ ਸਿੰਘ, ਨਹਿੰਦਰ ਸਿੰਘ, ਸਾਹਿਬਪ੍ਰੀਤ ਸਿੰਘ ਸਹਿਲਪ੍ਰੀਤ ਸਿੰਘ, ਸਤਨਾਮ ਸਿੰਘ, ਜਸਦੀਪ ਸਿੰਘ ਤੇ ਕਰਨਵੀਰ ਸਿੰਘ ਆਦਿ ਹਾਜ਼ਰ ਸਨ |