03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸਲਾਈਟ ਵਿਦਿਆਰਥੀਆਂ ਨੇ ਕੀਤਾ ਪੈਪਸੀਕੋ ਦਾ ਉਦਯੋਗਿਕ ਦੌਰਾ <br/>

Ad Position 21
No active advertisement
ਅਜੀਤ ਡੈਸਕ 12-04-2026
ਲੌਂਗੋਵਾਲ, 11 ਅਪ੍ਰੈਲ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਲੌਂਗੋਵਾਲ ਦੇ ਫੂਡ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਦੂਜੇ ਸਾਲ ਦੇ ਡਿਗਰੀ ਵਿਦਿਆਰਥੀਆਂ ਨੇ ਆਧੁਨਿਕ ਫੂਡ ਪ੍ਰੋਸੈਸਿੰਗ ਕਾਰਜਾਂ ਬਾਰੇ ਵਿਹਾਰਕ ਸਮਝ ਪ੍ਰਾਪਤ ਕਰਨ ਲਈ ਪੈਪਸੀਕੋ ਇੰਡੀਆ ਹੋਲਡਿੰਗਜ਼ ਪ੍ਰਾਈਵੇਟ ਲਿਮਟਿਡ ਚੰਨੋ ਦਾ ਉਦਯੋਗਿਕ ਦੌਰਾ ਕੀਤਾ | ਪ੍ਰੋਫੈਸਰ ਮਨੀਕਾਂਤ ਪਾਸਵਾਨ ਡਾਇਰੈਕਟਰ ਸਲਾਈਟ ਦੀ ਅਗਵਾਈ ਹੇਠ ਇਹ ਦੌਰਾ ਵਿਭਾਗ ਦੇ ਮੁਖੀ ਪ੍ਰੋਫੈਸਰ ਸੀ.ਐਸ. ਰਿਆੜ ਦੇ ਮਾਰਗ ਦਰਸ਼ਨ ਵਿੱਚ ਕੀਤਾ ਗਿਆ | ਜਿਸ ਵਿੱਚ ਇੰਜੀਨੀਅਰ ਅਸ਼ਵਨੀ ਕੁਮਾਰ, ਸਹਾਇਕ ਪ੍ਰੋਫੈਸਰ ਅਤੇ ਡਾ. ਤੇਜਿੰਦਰ ਕੌਰ ਗੈੱਸਟ ਫੈਕਲਟੀ ਸ਼ਾਮਲ ਸਨ | ਪੈਪਸੀਕੋ ਵੱਲੋਂ ਉਦਯੋਗ ਦੇ ਮੈਨੇਜਰ ਮਨਦੀਪ ਕੌਰ, ਕੁਆਲਿਟੀ ਕੰਟਰੋਲ ਕੋਆਰਡੀਨੇਟਰ ਸ੍ਰੀਮਤੀ ਸਲੋਨੀ ਗਰਗ ਅਤੇ ਐੱਚ.ਆਰ. ਵਿਭਾਗ ਤੋਂ ਸ੍ਰੀ ਪਰਵੀਨ ਬਾਂਸਲ ਨੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਦਯੋਗਿਕ ਸਮਝ ਪ੍ਰਦਾਨ ਕੀਤੀ | ਇਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਨਿਰਮਾਣ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ | ਜਿੱਥੇ ਉਨ੍ਹਾਂ ਨੇ ਲੇਜ਼ ਆਲੂ ਚਿਪਸ ਅਤੇ ਮਸ਼ਹੂਰ ਐਕਸਟਰਡ ਸਨੈਕ ਕੁਰਕੁਰੇ ਵਰਗੇ ਪ੍ਰਸਿੱਧ ਸਨੈਕ ਉਤਪਾਦਾਂ ਦੇ ਉਤਪਾਦਨ ਪ੍ਰਕਿਰਿਆਵਾਂ ਦਾ ਨਿਰੀਖਣ ਕੀਤਾ ਵਿਦਿਆਰਥੀਆਂ ਨੇ ਵੱਡੇ ਪੱਧਰ 'ਤੇ ਭੋਜਨ ਉਤਪਾਦਨ ਵਿੱਚ ਅਪਣਾਏ ਜਾਣ ਵਾਲੇ ਸਖ਼ਤ ਸੁਰੱਖਿਆ ਪੋ੍ਰਟੋਕਾਲ ਅਤੇ ਗੁਣਵੱਤਾ ਭਰੋਸਾ ਉਪਾਵਾਂ ਬਾਰੇ ਗਿਆਨ ਪ੍ਰਾਪਤ ਕੀਤਾ | ਉਨ੍ਹਾਂ ਨੇ ਲੋੜੀਂਦੇ ਆਕਾਰ, ਬਣਤਰ ਅਤੇ ਉਤਪਾਦ ਇਕਸਾਰਤਾ ਪ੍ਰਾਪਤ ਕਰਨ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਰੀ ਅਤੇ ਤਕਨੀਕਾਂ ਬਾਰੇ ਸਮਝ ਪ੍ਰਾਪਤ ਕੀਤੀ | ਇਸ ਦੌਰੇ ਨੇ ਉਤਪਾਦ ਦੀ ਤਾਜ਼ਗੀ ਬਣਾਈ ਰੱਖਣ, ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਾਰਕੀਟ ਅਪੀਲ ਨੂੰ ਵਧਾਉਣ ਵਿੱਚ ਪੈਕੇਜਿੰਗ ਦੀ ਮਹੱਤਵਪੂਰਨ ਭੂਮਿਕਾ ਬਾਰੇ ਸਮਝਾਇਆ |

Ad Position 22
No active advertisement
ਪਿਛਲੀ ਖ਼ਬਰ ਵਿਜੈ ਗੋਇਲ ਵਲੋਂ ਕੈਲੰਡਰ ਜਾਰੀ ਅਗਲੀ ਖ਼ਬਰ ਭਾਜਪਾ ਦੇ ਸਥਾਪਨਾ ਦਿਵਸ 'ਤੇ ਦਾਮਨ ਬਾਜਵਾ ਨੇ ਲਹਿਰਾਇਆ ਝੰਡਾ
Ad Position 24
No active advertisement