03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

'ਵਿਸ਼ਵ ਸਿਹਤ ਦਿਵਸ' ਮਨਾਇਆ <br/>

Ad Position 21
No active advertisement
ਅਜੀਤ ਡੈਸਕ 12-04-2026
ਭਵਾਨੀਗੜ੍ਹ, 11 ਅਪ੍ਰੈਲ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਸਰਕਾਰੀ ਹਸਪਤਾਲ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਹੀਪ ਕੌਰ ਦੀ ਅਗਵਾਈ ਹੇਠ 'ਵਿਸ਼ਵ ਸਿਹਤ ਦਿਵਸ' ਮਨਾਇਆ ਗਿਆ, ਜਿਸ ਦੌਰਾਨ 'ਸਿਹਤ ਨਾਲ ਇੱਕਜੁੱਟ, ਵਿਗਿਆਨ ਦੇ ਨਾਲ ਖੜੋ ' ਵਿਸ਼ੇ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਮੈਡੀਕਲ ਜਾਂਚ ਕੈਂਪ ਵੀ ਲਗਾਇਆ ਗਿਆ | ਇਸ ਮੌਕੇ ਡਾ. ਮਹੀਪ ਕੌਰ ਨੇ ਕਿਹਾ ਕਿ ਚੰਗੀ ਸਿਹਤ ਹੀ ਸਭ ਤੋਂ ਵੱਡਾ ਧਨ ਹੈ, ਸਿਹਤਮੰਦ ਵਿਅਕਤੀ ਹੀ ਸਿਹਤਮੰਦ ਸਮਾਜ ਦੀ ਸਿਰਜਣਾ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਸਿਹਤਮੰਦ ਉਹੀ ਵਿਅਕਤੀ ਹੁੰਦਾ ਹੈ ਜੋ ਸਰੀਰਕ, ਮਾਨਸਿਕ ਅਤੇ ਸਮਾਜਿਕ ਤੌਰ 'ਤੇ ਤੰਦਰੁਸਤ ਹੋਵੇ | ਉਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਿਹਤ ਠੀਕ ਨਾ ਹੋਵੇ ਤਾਂ ਜੀਵਨ ਦੇ ਹੋਰ ਕੰਮ ਢੰਗ ਨਾਲ ਨਹੀਂ ਹੋ ਸਕਦੇ | ਇਸ ਮੌਕੇ ਗੁਰਵਿੰਦਰ ਸਿੰਘ ਬੀ.ਈ.ਈ. ਤੋਂ ਇਲਾਵਾ ਸੀ.ਐੱਚ.ਓ., ਏ.ਐਨ.ਐਮ. ਅਤੇ ਆਸ਼ਾ ਵਰਕਰ ਹਾਜ਼ਰ ਸਨ | ਇਸੇ ਤਰ੍ਹਾਂ ਹੀ ਰਹਿਬਰ ਇੰਸਟੀਚਿਊਟ ਵਿਖੇ ਵੀ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਜਿਸ ਵਿਚ ਸੰਸਥਾ ਦੇ ਪਿ੍ੰਸੀਪਲ ਬਿੱਕਰ ਸਿੰਘ ਅਤੇ ਚੇਅਰਮੈਨ ਡਾ.ਐਮ.ਐਸ ਖ਼ਾਨ ਨੇ ਸਿਹਤ ਦੇ ਮਹੱਤਵ 'ਤੇ ਰੌਸ਼ਨੀ ਪਾਉਂਦਿਆਂ ਹਰ ਵਿਅਕਤੀ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੱਦਾ ਦਿੱਤਾ | ਉਕਤ ਆਗੂਆਂ ਨੇ ਵਿਦਿਆਰਥੀਆਂ ਨੂੰ ਸਿਹਤ ਪ੍ਰਤੀ ਹੋਰ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਉਤਸ਼ਾਹਿਤ ਵੀ ਕੀਤਾ | ਇਸ ਮੌਕੇ 'ਤੇ ਸੰਸਥਾ ਦੇ ਹੋਰ ਆਗੂ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਅਮਰਗੜ੍ਹ 'ਚ ਅਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਅਨਾਜ ਮੰਡੀਆਂ 'ਚ ਸਫ਼ਾਈ, ਬਿਜਲੀ, ਪਾਣੀ ਦੇ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ *ਕੁਤਾਹੀ ਕਰਨ ਵਾਲੇ ਅਧ...
Ad Position 24
No active advertisement