ਮਲੇਰਕੋਟਲਾ, 15 ਅਪ੍ਰੈਲ (ਪਾਰਸ ਜੈਨ, ਹਨੀਫ਼ ਥਿੰਦ) - ਸਹਿਕਾਰਤਾ ਦੇ ਖੇਤਰ ਅੰਦਰ ਵੱਕਾਰੀ ਸੰਸਥਾ ਵਜੋਂ ਜਾਣੀ ਜਾਂਦੀ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੀ ਚੋਣ ਦੌਰਾਨ ਅੱਜ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੂੰ ਅਦਾਰੇ ਦੇ ਚੇਅਰਮੈਨ, ਸਾਬਕਾ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ ਨੂੰ ਮੈਨੇਜਿੰਗ ਡਾਇਰੈਕਟਰ ਤੇ ਸੀਨੀਅਰ ਆਗੂ ਪ੍ਰਦੱਮਣ ਸਿੰਘ ਦਲੇਲਗੜ੍ਹ ਨੂੰ ਉਪ ਚੇਅਰਮੈਨ ਚੁਣਿਆ ਗਿਆ | ਸਭਾ ਦੇ ਮੈਨੇਜਰ ਗੁਰਤੇਜ ਸਿੰਘ ਵੱਲੋਂ ਸਭਾ ਦੀ ਕਾਰਵਾਈ ਨੂੰ ਮੁਕੰਮਲ ਕੀਤਾ | ਉਨ੍ਹਾਂ ਦੱਸਿਆ ਕਿ ਤਿੰਨ ਜ਼ਿਲਿ੍ਹਆਂ ਦੇ 4 ਵਿਧਾਨ ਸਭਾ ਹਲਕਿਆਂ ਅਮਰਗੜ੍ਹ, ਮਲੇਰਕੋਟਲਾ, ਮਹਿਲ ਕਲਾਂ ਤੇ ਧੂਰੀ 'ਤੇ ਆਧਾਰਿਤ ਸਹਿਕਾਰੀ ਸਭਾਵਾਂ ਦੇ ਕੇਂਦਰ ਬਿੰਦੂ ਵਜੋਂ ਜਾਣੀ ਜਾਂਦੀ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਚੁਣੇ ਗਏ ਕੁੱਲ 6 ਡਾਇਰੈਕਟਰਾਂ ਦੀ ਚੋਣ ਨਵੰਬਰ ਮਹੀਨੇ 'ਚ ਨੇਪਰੇ ਚੜ੍ਹਨ ਤੋਂ ਬਾਅਦ ਅੱਜ ਚੁਣੇ ਗਏ ਡਾਇਰੈਕਟਰਾਂ ਦੇ ਵਿਚੋਂ ਬਹੁਮਤ ਨਾਲ ਜਥੇਦਾਰ ਗੁਰਜੀਵਨ ਸਿੰਘ ਸਰੌਦ ਨੂੰ ਚੇਅਰਮੈਨ, ਜਥੇਦਾਰ ਹਰਬੰਸ ਸਿੰਘ ਚੌਂਦਾ ਨੂੰ ਐਮ.ਡੀ. ਤੇ ਸਾਬਕਾ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ ਨੂੰ ਉਪ ਚੇਅਰਮੈਨ ਚੁਣ ਲਿਆ ਗਿਆ | ਸੇਰ ਸਿੰਘ ਭੋਗੀਵਾਲ ਤੇ ਹਰਮਨਦੀਪ ਸਿੰਘ ਸੰਗਾਲਾ ਨੂੰ ਨਾਮਜ਼ਦ ਕਰਕੇ ਕਮੇਟੀ ਵਿੱਚ ਸ਼ਾਮਲ ਕੀਤਾ | ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਆਖਿਆ ਕਿ ਖੇਤੀ ਸੈਕਟਰ ਦੇ ਨਾਲ ਸੰਬੰਧਿਤ ਇਹ ਸੰਸਥਾ ਕਿਸਾਨੀ ਦਾ ਧੁਰਾ ਹੈ | ਨਵੇਂ ਚੁਣੇ ਗਏ ਅਹੁਦੇਦਾਰ ਸੰਸਥਾ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ | ਨਵ-ਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਉਹ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੀ ਬਿਹਤਰੀ ਲਈ ਰਲ-ਮਿਲ ਕੇ ਕੰਮ ਕਰਨਗੇ | ਇਸ ਮੌਕੇ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ, ਮੈਨੇਜਿੰਗ ਡਾਇਰੈਕਟਰ ਜਥੇਦਾਰ ਹਰਬੰਸ ਸਿੰਘ ਚੌਂਦਾ, ਇੰਸਪੈਕਟਰ ਵਰਿੰਦਰ ਸਿੰਘ, ਮੈਨੇਜਰ ਗੁਰਤੇਜ ਸਿੰਘ ਨੰਗਲ, ਪ੍ਰਧਾਨ ਦਲਬਾਰਾ ਸਿੰਘ ਚਹਿਲ, ਚੇਅਰਮੈਨ ਡਾਕਟਰ ਪਰਮਜੀਤ ਸਿੰਘ ਗੁਆਰਾ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਜਥੇਦਾਰ ਅਮਰੀਕ ਸਿੰਘ ਨਾਰੀਕੇ, ਪ੍ਰਧਾਨ ਜਰਨੈਲ ਸਿੰਘ ਟਿਵਾਣਾ ਲਸੋਈ, ਐਡਵੋਕੇਟ ਗੁਰਮੁੱਖ ਸਿੰਘ ਟਿਵਾਣਾ, ਸੀਨੀਅਰ ਆਗੂ ਸਾਬਕਾ ਸਰਪੰਚ ਸਤਿੰਦਰ ਸਿੰਘ ਸੇਹਕੇ, ਸਰਪੰਚ ਚਮਕੌਰ ਸਿੰਘ ਭੈਣੀ, ਗੁਰਪ੍ਰੀਤ ਸਿੰਘ ਭੈਣੀ, ਸਾਬਕਾ ਸਰਪੰਚ ਦਿਲਪ੍ਰੀਤ ਸਿੰਘ ਸੰਗਾਲੀ, ਜਥੇਦਾਰ ਗੁਰਦੇਵ ਸਿੰਘ ਸੰਗਾਲਾ, ਕਰਮਜੀਤ ਸਿੰਘ ਬਾਲੇਵਾਲ, ਅਮਰ ਸਿੰਘ ਭੁਰਥਲਾ, ਇਮਰਾਨ ਨੰਬਰਦਾਰ ਭੈਣੀ, ਕਮੇਟੀ ਮੈਂਬਰ ਜਸਪਾਲ ਦਾਸ, ਜਗਵਿੰਦਰ ਸਿੰਘ ਰਾਣਵਾਂ, ਕਿਸਾਨ ਆਗੂ ਜਗਤਾਰ ਸਿੰਘ ਰਟੌਲ, ਸਰਪੰਚ ਸਤਿੰਦਰਪਾਲ ਸਿੰਘ ਖੜਕੇਵਾਲ, ਹਰਪ੍ਰੀਤ ਸਿੰਘ ਰਾਣਾ, ਸਾਬਕਾ ਸਰਪੰਚ ਅਜੈਬ ਸਿੰਘ ਰਟੌਲਾਂ, ਗੁਰਦੀਪ ਸਿੰਘ ਸਰੌਦ, ਪੰਚਾਇਤ ਮੈਂਬਰ ਜਸਪਾਲ ਸਿੰਘ ਰੰਗੀ, ਮਦਨ ਖਾਂ ਸਰੌਦ, ਧੀਰਾ ਰਾਮ, ਪ੍ਰਗਟ ਸਿੰਘ ਸਰੌਦ, ਜਥੇਦਾਰ ਅਮਰਜੀਤ ਸਿੰਘ ਰੰਗੀ, ਕਲਰਕ ਪਰਮਜੀਤ ਸਿੰਘ, ਡਾ. ਰਣ ਸਿੰਘ ਰਟੋਲਾਂ, ਮੇਜਰ ਸਿੰਘ ਜਗੇੜਾ ਆਦਿ ਹਾਜ਼ਰ ਸਨ |