ਲੌਂਗੋਵਾਲ, 15 ਅਪ੍ਰੈਲ (ਵਿਨੋਦ, ਸ. ਖੰਨਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਜ. ਸਕੱਤਰ (ਸੰਗਠਨ) ਕੈਪਟਨ ਸੰਦੀਪ ਸਿੰਘ ਸਿੱਧੂ ਵੱਲੋਂ ਸੰਗਠਨ ਸਿਰਜਣ ਅਭਿਆਨ ਤਹਿਤ ਜ਼ਿਲ੍ਹਾ ਸੰਗਰੂਰ ਦੇ ਅਹੁਦੇਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਹਨ | ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਮਨਜ਼ੂਰੀ ਤੋਂ ਬਾਅਦ ਲੌਂਗੋਵਾਲ ਤੋਂ ਸੀਨੀਅਰ ਆਗੂ ਬੁੱਧ ਰਾਮ ਗਰਗ, ਪਿੰਡ ਢੱਡਰੀਆਂ ਤੋਂ ਸੀਨੀਅਰ ਆਗੂ ਸੂਰਜ ਭਾਨ ਬਬਲੀ ਅਤੇ ਪਿੰਡ ਨਮੋਲ ਤੋਂ ਨੌਜਵਾਨ ਆਗੂ ਰਾਜਵਿੰਦਰ ਖਾਂ ਉਰਫ਼ ਬਿੰਦਰ ਖਾਂ ਨੂੰ ਜ਼ਿਲ੍ਹਾ ਸੰਗਰੂਰ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਨਵਨਿਯੁਕਤ ਅਹੁਦੇਦਾਰਾਂ ਨੇ ਆਪਣੀਆਂ ਨਿਯੁਕਤੀਆਂ ਲਈ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ, ਹਲਕਾ ਇੰਚਾਰਜ ਜਸਵਿੰਦਰ ਸਿੰਘ ਧੀਮਾਨ, ਰਜਿੰਦਰ ਸਿੰਘ ਰਾਜਾ ਅਤੇ ਰਜਿੰਦਰ ਦੀਪਾ ਸਮੇਤ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਹੈ | ਨਵੇਂ ਨਿਯੁਕਤ ਅਹੁਦੇਦਾਰਾਂ ਨੇ ਆਪਣੀ ਨਿਯੁਕਤੀ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਵਰਕਰਾਂ ਦਾ ਮਜ਼ਬੂਤ ਕੇਡਰ ਤਿਆਰ ਹੋ ਗਿਆ ਹੈ ਅਤੇ ਇਸ ਕੇਡਰ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਸਰਕਾਰ ਦੀ ਸਥਾਪਨਾ ਲਈ ਰਾਹ ਹੋਰ ਵੀ ਸੁਖਾਲਾ ਹੋਵੇਗਾ |