08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਅਗਰਵਾਲ ਭਾਈਚਾਰੇ ਦੀ 5143ਵੇਂ ਸਥਾਪਨਾ ਦਿਵਸ ਮਨਾਉਣ ਦੀ ਰੂਪ ਰੇਖਾ ਉਲੀਕਣ ਸੰਬੰਧੀ ਹੋਈ ਵਿਸ਼ੇਸ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 16-04-2026
ਅਹਿਮਦਗੜ੍ਹ, 15 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਅਗਰਵਾਲ ਭਾਈਚਾਰੇ ਵਲੋਂ 5143ਵੇਂ ਸਥਾਪਨਾ ਦਿਵਸ ਮਨਾਉਣ ਦੀ ਰੂਪ ਰੇਖਾ ਉਲੀਕਣ ਸਬੰਧੀ ਅਗਰਵਾਲ ਭਾਈਚਾਰਾ ਅਹਿਮਦਗੜ੍ਹ ਦੀ ਇੱਕ ਵਿਸ਼ੇਸ਼ ਮੀਟਿੰਗ ਧਰਮਵੀਰ ਗਰਗ, ਤਰਸੇਮ ਗਰਗ ਅਤੇ ਪ੍ਰਮੋਦ ਗੁਪਤਾ ਦੀ ਅਗਵਾਈ ਵਿਚ ਕੀਤੀ ਗਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਹਰਿਆਣਾ ਸਰਕਾਰ ਦੇ ਸਾਬਕਾ ਮੰਤਰੀ ਅਸੀਮ ਗੋਇਲ ਅਤੇ ਅਨੁਜ ਛਾਹੜੀਆ ਸ਼ਾਮਿਲ ਹੋਏ | ਪ੍ਰਬੰਧਕਾ ਦਸਿਆ ਕਿ ਭਾਰਤ ਵਿਚ ਪਹਿਲੀ ਵਾਰ ਪਿਛਲੇ ਸਾਲ ਸਥਾਪਨਾ ਦਿਵਸ ਦਿੱਲੀ ਵਿਚ ਮਨਾਇਆ ਗਿਆ ਜਿਸ ਵਿਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸ਼ਾਮਿਲ ਹੋਏ ਅਤੇ ਇਸ ਸਾਲ 12 ਮਈ ਨੂੰ ਅਗਰਵਾਲ ਭਾਈਚਾਰਾ ਦੂਜੀ ਵਾਰ ਆਪਣੇ ਸਥਾਪਨਾ ਦਿਵਸ ਨੂੰ ਮਨਾਉਣ ਲਈ ਚੰਡੀਗੜ੍ਹ ਵਿਚ ਇੱਕ ਸਮਾਗਮ ਕਰੇਗਾ ਜਿਸ ਵਿਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੋ ਇਲਾਵਾ ਉਜੈਨ ਦੇ ਪੰਡਿਤ ਵਿਜੇ ਮਹਿਤਾ ਮਹਾਰਾਜਾ ਅਗਰਸੈਨ ਅਤੇ ਅਗਰਵਾਲ ਭਾਈਚਾਰੇ 'ਤੇ ਇੱਕ ਵਿਸ਼ੇਸ਼ ਭਾਸ਼ਣ ਦੇਣਗੇ ਅਤੇ ਸਮਾਗਮ ਵਿਚ ਅਹਿਮਦਗੜ੍ਹ ਤੋਂ ਵੱਡੀ ਗਿਣਤੀ ਵਿਚ ਅਗਰਵਾਲ ਸਮਾਜ ਦੇ ਲੋਕ ਸ਼ਾਮਿਲ ਹੋਣਗੇ | ਇਸ ਮੌਕੇ 'ਤੇ ਧਰਮਵੀਰ, ਤਰਸੇਮ ਗਰਗ, ਪ੍ਰਮੋਦ ਬੀ ਜੇ ਪੀ, ਆੜ੍ਹਤੀ ਪ੍ਰਧਾਨ ਸੁਰਿੰਦਰ ਕੁਰੜ, ਰਾਜਿੰਦਰ ਕੁਮਾਰ ਕਾਲਾ, ਮਨੋਜ ਗਰਗ, ਸ਼ਸ਼ੀ ਗੋਇਲ, ਅੰਮਿ੍ਤਪਾਲ, ਸੰਜੇ ਮਿੱਤਲ ਪਿੰਟਾ, ਪ੍ਰਮੋਦ ਮਿੱਤਲ, ਸੁਖਵਿੰਦਰ ਪਾਲ ਗਾਂਧੀ, ਰਾਕੇਸ਼ ਗਰਗ, ਅਨਿਲ ਗੋਇਲ, ਐਡਵੋਕੇਟ ਕਲਿਆਣ ਗਰਗ, ਅਸ਼ੋਕ ਕੁਮਾਰ ਡਬੀ, ਸੰਜੇ ਸਿੰਗਲਾ, ਕਿ੍ਸ਼ਨਾ ਗਰਗ, ਸੰਜੇ ਸਿੰਗਲਾ, ਸੰਜੀਵ ਕਾਲਾ ਬੜੂੰਦੀ, ਕਿ੍ਸ਼ਨਾ ਗਰਗ, ਰਾਜੇਸ਼ ਸਿੰਗਲਾ, ਅਰੁਣ ਕੁਮਾਰ ਨੋਨਾ, ਨਰੇਸ਼ ਭੁੱਟਾ, ਦੀਪਕ ਗੋਇਲ, ਮੋਨੂੰ ਚੀਨੀ ਵਾਲੇ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸਲਾਇਟ ਦਾ ਸਾਲਾਨਾ ਸੱਭਿਆਚਾਰਕ ਸਮਾਗਮ ਮਧੁਰਮ-26 ਅਗਲੀ ਖ਼ਬਰ ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵਿਚ ਨਵੀਆਂ ਨਿਯੁਕਤੀਆਂ, ਸੰਗਠਨ ਮਜ਼ਬੂਤੀ ਵੱਲ ਵੱਡਾ ਕਦਮ-ਗਾਗਾ, ਸਿੱਧੂ
Ad Position 24