08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਯਾਦਗਾਰੀ ਹੋ ਨਿੱਬੜਿਆ ਸਲਾਇਟ ਦਾ ਸਾਲਾਨਾ ਸੱਭਿਆਚਾਰਕ ਸਮਾਗਮ ਮਧੁਰਮ-26

Ad Position 21
No active advertisement
ਅਜੀਤ ਡੈਸਕ 16-04-2026
ਲੌਂਗੋਵਾਲ, 15 ਅਪ੍ਰੈਲ (ਵਿਨੋਦ ਸ਼ਰਮਾ, ਖੰਨਾ)-ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ) ਦੇ ਸਾਲਾਨਾ ਸਮਾਜਿਕ-ਸੱਭਿਆਚਾਰਕ ਮੇਲੇ 'ਮਧੁਰਮ-26' ਬਹੁਤ ਹੀ ਉਤਸ਼ਾਹ ਨਾਲ ਸੰਪੰਨ ਹੋਇਆ | ਜਿਸ ਵਿਚ 6000 ਤੋਂ ਵੱਧ ਵਿਦਿਆਰਥੀਆਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ | ਸ਼ਾਮ ਦੇ ਮੌਕੇ ਮੁੱਖ ਸਟੇਜ ਉੱਤੇ ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਸੰਗਰੂਰ ਦੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਆਈ.ਪੀ.ਐੱਸ.ਅਤੇ ਬਲਕਾਰ ਸਿੰਘ ਫਾਊਾਡਰ ਬਲਕਾਰ ਇੰਜੀਨੀਅਰਿੰਗ ਦੀ ਆਮਦ ਨਾਲ ਹੋਈ | ਉਨ੍ਹਾਂ ਦੇ ਨਾਲ ਡਾਇਰੈਕਟਰ ਸਲਾਇਟ ਪ੍ਰੋ. ਮਨੀਕਾਂਤ ਪਾਸਵਾਨ, ਬੀ.ਐੱਸ.ਐਨ.ਐਲ. ਦੇ ਪ੍ਰਤੀਨਿਧੀ ਯਾਦਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਧਾਰੇ | ਇਸ ਮੌਕੇ ਪ੍ਰੋ. ਵੀ. ਕੇ. ਕੁਕਰੇਜਾ ਡੀਨ ਵਿਦਿਆਰਥੀ ਕਲਿਆਣ, ਪ੍ਰੋ. ਇੰਦਰਾਜ ਸਿੰਘ ਚੇਅਰਮੈਨ ਮਧੁਰਮ, ਡਾ. ਮੁਹੰਮਦ ਮਾਜਿਦ ਵਾਈਸ ਚੇਅਰਮੈਨ ਮਧੁਰਮ, ਇੰਜ. ਅੰਸ਼ੁਕਾ ਬਾਂਸਲ ਵਾਈਸ ਚੇਅਰਮੈਨ ਮਧੁਰਮ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ | ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ, ਵਿਸ਼ੇਸ਼ ਕਰਕੇ ਲੜਕੀਆਂ ਨੂੰ, ਸੋਸ਼ਲ ਮੀਡੀਆ ਠੱਗੀਆਂ ਪ੍ਰਤੀ ਸੁਚੇਤ ਕੀਤਾ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ | ਇਸ ਸਮਾਗਮ ਵਿਚ ਵਿਭਿੰਨਤਾ ਅਤੇ ਸਿਰਜਣਾਤਮਿਕਤਾ ਨੂੰ ਦਰਸਾਉਂਦੇ ਕਈ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ | ਜਿਸ ਵਿਚ ਨਾਚ, ਸੋਲੋ ਡਾਂਸ, ਰਵਾਇਤੀ ਲੁੱਡੀ, ਹਰਿਆਣਵੀ ਲੋਕ ਨਾਚ, ਨਾਟੀ ਅਤੇ ਜੋਸ਼ੀਲਾ ਭੰਗੜਾ ਸ਼ਾਮਿਲ ਸੀ | ਇਸ ਤੋਂ ਇਲਾਵਾ ਛਠ ਪੂਜਾ 'ਤੇ ਅਧਾਰਿਤ ਪੇਸ਼ਕਾਰੀ, 'ਨੁੱਕੜ ਨਾਟਕ' ਅਤੇ 'ਭੋਜਪੁਰੀ ਬੀਟਸ' ਦੀ ਲਾਈਵ ਪੇਸ਼ਕਾਰੀ ਸ਼ਲਾਘਾਯੋਗ ਸੀ | ਸ਼ਾਮ ਦਾ ਮੁੱਖ ਆਕਰਸ਼ਣ ਅਨੁਜ ਰੇਹਾਨ ਦੀ ਲਾਈਵ ਪੇਸ਼ਕਾਰੀ ਰਹੀ | ਉਨ੍ਹਾਂ ਦੀ ਦਮਦਾਰ ਆਵਾਜ਼ ਅਤੇ ਸਟੇਜ 'ਤੇ ਊਰਜਾ ਨੇ ਪੂਰੇ ਕੈਂਪਸ ਵਿਚ ਇੱਕ ਜੋਸ਼ੀਲਾ ਮਾਹੌਲ ਪੈਦਾ ਕਰ ਦਿੱਤਾ, ਜਿਸਨੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਇਸ ਦੌਰਾਨ ਸਵ. ਪ੍ਰੋ. ਦਮਨਪ੍ਰੀਤ ਸਿੰਘ ਦੀ ਯਾਦ ਵਿਚ ਉਹਨਾਂ ਦੇ ਧਰਮ ਪਤਨੀ ਵਲੋਂ 'ਬੈਸਟ ਐਂਕਰ ਐਵਾਰਡ' ਦਿੱਤਾ ਗਿਆ | ਅੰਤ ਵਿਚ ਡਾ. ਮੁਹੰਮਦ ਮਾਜਿਦ ਨੇ ਸਭ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਇਫਤਖਾਰ ਖ਼ਾਨ ਬੱਗਾ ਬਣੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਅਗਰਵਾਲ ਭਾਈਚਾਰੇ ਦੀ 5143ਵੇਂ ਸਥਾਪਨਾ ਦਿਵਸ ਮਨਾਉਣ ਦੀ ਰੂਪ ਰੇਖਾ ਉਲੀਕਣ ਸੰਬੰਧੀ ਹੋਈ ਵਿਸ਼ੇਸ਼ ਮੀਟਿੰਗ
Ad Position 24