ਮਲੇਰਕੋਟਲਾ, 15 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)-ਭਾਰਤੀ ਜਨਤਾ ਪਾਰਟੀ ਵਲੋਂ ਇਫਤਖਾਰ ਖ਼ਾਨ ਬੱਗਾ ਨੂੰ ਘੱਟ ਗਿਣਤੀ ਮੋਰਚਾ ਭਾਜਪਾ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਇਫਤਖਾਰ ਖ਼ਾਨ ਇਸ ਤੋਂ ਪਹਿਲਾਂ 'ਜੈ ਜਵਾਨ ਜੈ ਕਿਸਾਨ' ਪਾਰਟੀ ਦੇ ਮਲੇਰਕੋਟਲਾ ਦੇ ਹਲਕਾ ਇੰਚਾਰਜ ਰਹਿ ਚੁੱਕੇ ਹਨ | ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਯੋਗ ਅਗਵਾਈ ਹੇਠ ਰੱਖੇ ਗਏ ਸਮਾਗਮ ਵਿਚ ਸੰਨੀ ਬੱਗਣ, ਰਿਤੇਸ਼ ਗੋਇਲ, ਰਾਜ ਕੁਮਾਰ ਬਿੱਟੁ ਅਤੇ ਮੁਹੰਮਦ ਹਲੀਮ ਵੀ ਭਾਜਪਾ ਵਿਚ ਸ਼ਾਮਿਲ ਹੋਏ | ਜ਼ਿਲ੍ਹੇ ਦੇ ਸੀਨੀਅਰ ਆਗੂਆਂ ਦੀ ਹਾਜ਼ਰੀ ਵਿਚ ਨਵ-ਨਿਯੁਕਤ ਹੋਏ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਵਿਚ ਸ਼ਾਮਿਲ ਹੋਏ ਨਵੇਂ ਚਿਹਰਿਆਂ ਦੇ ਸਿਰੋਪਾਓ ਪਾਇਆ ਗਿਆ | ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਜੀ ਨੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਸਭ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿਚ ਪਾਰਟੀ ਲਈ ਚੰਗਾ ਕੰਮ ਕਰਨ ਦੀ ਉਮੀਦ ਜਤਾਈ | ਇਸ ਮੌਕੇ ਐਡਵੋਕੇਟ ਮਨਪ੍ਰੀਤ ਸਿੰਘ ਬੱਗਾ ਜ਼ਿਲ੍ਹਾ ਪ੍ਰਧਾਨ ਯੁਵਾ ਮੋਰਚਾ, ਅੰਕੁਰ ਕਾਂਸਲ, ਸੰਦੀਪ ਸੂਦ, ਅੰਕੂ ਯਖ਼ਮੀ, ਮੁਹੰਮਦ ਅਖਤਰ, ਰਾਸ਼ਿਦ ਦਿਲਸ਼ਾਦ, ਸੁਨੀਲ ਹੰਸ, ਰਾਜੀਵ ਕਲਿਆਣ, ਅਭਿਨਵ ਕਾਂਸਲ ਅਤੇ ਮੁਹੰਮਦ ਅਦਨਾਨ ਆਦਿ ਵੀ ਹਾਜ਼ਰ ਸਨ |