ਮਲੇਰਕੋਟਲਾ, 15 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ) - ਮਲੇਰਕੋਟਲਾ ਦੀ ਬੁੱਕਲ 'ਚ ਘੁੱਗ ਵੱਸਦੇ ਪਿੰਡ ਆਦਮਪਾਲ ਦੇ ਕਬੱਡੀ ਖੇਡ ਵਿਚ ਮੱਲ੍ਹਾਂ ਮਾਰਨ ਵਾਲੇ ਹੋਣਹਾਰ ਖਿਡਾਰੀ ਹਰਦੀਪ ਸਿੰਘ ਗਿੱਲ ਦਾ ਅੱਜ ਨਗਰ ਦੀ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਉ ਪਾਕੇ ਸਨਮਾਨ ਕੀਤਾ ਗਿਆ | ਇਸ ਮੌਕੇ ਸਰਪੰਚ ਨਰਿੰਦਰ ਸਿੰਘ ਸੋਹੀ ਪ੍ਰਧਾਨ ਟਰੱਕ ਯੂਨੀਅਨ ਮਲੇਰਕੋਟਲਾ ਵੱਲੋਂ ਹਰਦੀਪ ਸਿੰਘ ਨੂੰ ਹਲਾਸ਼ੇਰੀ ਦਿੰਦਿਆਂ ਹਰ ਤਰ੍ਹਾਂ ਦੀ ਮਦਦ ਅਤੇ ਵਿੱਤੀ ਮਦਦ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਸਰਪੰਚ ਨਰਿੰਦਰ ਸਿੰਘ ਸੋਹੀ ਤੋਂ ਇਲਾਵਾ ਪੰਚ ਸੁਖਵਿੰਦਰ ਸਿੰਘ ਨੰਬਰਦਾਰ, ਗੁਰਦੁਆਰਾ ਕਮੇਟੀ ਮੈਂਬਰ, ਪ੍ਰਧਾਨ ਬਲਵੀਰ ਸਿੰਘ ਨੰਬਰਦਾਰ, ਪ੍ਰਗਟ ਸਿੰਘ ਸੋਹੀ, ਅਵਤਾਰ ਸਿੰਘ, ਸੁਖਦੇਵ ਸਿੰਘ ਗਿੱਲ, ਕੁਲਦੀਪ ਸਿੰਘ ਸੋਹੀ, ਦਲਜਿੰਦਰ ਸਿੰਘ ਕਲਸੀ, ਸੁਸਾਇਟੀ ਮੈਂਬਰ ਚਮਕੌਰ ਸਿੰਘ ਸੋਹੀ, ਰੁਪਿੰਦਰ ਸਿੰਘ ਸੋਹੀ, ਮੋਹਣ ਸਿੰਘ ਅਤੇ ਮਲਕੀਤ ਸਿੰਘ ਮਿਸਤਰੀ ਆਦਿ ਮੌਜੂਦ ਸਨ |