08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਡਿਪਟੀ ਕਮਿਸ਼ਨਰ ਵਲੋਂ ਅਨਾਜ ਮੰਡੀ ਅਮਰਗੜ੍ਹ ਦਾ ਦੌਰਾ

Ad Position 21
No active advertisement
ਅਜੀਤ ਡੈਸਕ 16-04-2026
ਅਮਰਗੜ੍ਹ, 15 ਅਪ੍ਰੈਲ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਵਿਸਾਖੀ ਮੌਕੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਐਸ. ਤਿੜਕੇ ਨੇ ਅਨਾਜ ਮੰਡੀ ਅਮਰਗੜ੍ਹ ਦਾ ਦੌਰਾ ਕਰ ਕੇ ਕਣਕ ਦੀ ਖ਼ਰੀਦ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਉਨ੍ਹਾਂ ਪ੍ਰਬੰਧਾਂ ਤੇ ਸੰਤੁਸ਼ਟੀ ਜਤਾਉਂਦੇ ਹੋਏ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ 'ਚ ਖ਼ਰੀਦ ਪ੍ਰਕਿਰਿਆ ਨਿਰਵਿਘਨ ਅਤੇ ਪਾਰਦਰਸ਼ੀ ਢੰਗ ਨਾਲ ਜਾਰੀ ਹੈ |ਉਨ੍ਹਾਂ ਦੱਸਿਆ ਕਿ 41 ਮੰਡੀਆਂ 'ਚ ਲਗਭਗ 2.48 ਲੱਖ ਮੈਟਿ੍ਕ ਟਨ ਕਣਕ ਦੀ ਆਮਦ ਦੀ ਉਮੀਦ ਹੈ ਅਤੇ ਸਾਰੀਆਂ ਏਜੰਸੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਕਿਸਾਨਾਂ ਲਈ ਸਫ਼ਾਈ, ਪਾਣੀ, ਛਾਂ ਅਤੇ ਬੈਠਣ ਦੀਆਂ ਸਹੂਲਤਾਂ ਯਕੀਨੀ ਬਣਾਈਆਂ ਗਈਆਂ ਹਨ | ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਸੁੱਕੀ ਤੇ ਸਾਫ਼ ਕਣਕ ਲਿਆਉਣ ਅਤੇ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਕਣ ਦੀ ਅਦਾਇਗੀ ਸਮੇਂ-ਸਿਰ ਆਨਲਾਈਨ ਰਾਹੀਂ ਖਾਤਿਆਂ 'ਚ ਕੀਤੀ ਜਾ ਰਹੀ ਹੈ ਅਤੇ ਸਾਰੇ ਕੰਮ ਬਿਨਾਂ ਦੇਰੀ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਪ੍ਰੀਤ ਸਿੰਘ ਹੈਪੀ ਨੰਗਲ, ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ, ਸਾਬਕਾ ਸਰਪੰਚ ਰਜਿੰਦਰ ਸਿੰਘ ਟੀਨਾ ਨੰਗਲ, ਆੜ੍ਹਤੀਆ ਹਰਫੂਲ ਸਿੰਘ ਨਿਆਂਮਤਪੁਰ, ਦਰਸ਼ਨ ਸਿੰਘ ਸੋਹੀ, ਪਰਮਜੀਤ ਸਿੰਘ ਆੜ੍ਹਤੀਆ, ਤੀਰਥ ਸਿੰਘ ਸੋਹੀ, ਦੁਬਾਰਕਾ ਦਾਸ ਭੋਲਾ, ਆੜ੍ਹਤੀਆ ਦਰਸ਼ਨ ਕੁਮਾਰ ਦਰਸੀ, ਲੇਖਾਕਾਰ ਹਰਿੰਦਰ ਸਿੰਘ ਟਿਵਾਣਾ, ਰਾਕੇਸ਼ ਗੁਪਤਾ ਤੇ ਚੀਨੂ ਕੌਂਸਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰਜੀਵ ਸ਼ਰਮਾ ਲਾਇਨਜ਼ ਕਲੱਬ ਸੰਗਰੂਰ ਰੋਇਲ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਹਰਦੀਪ ਸਿੰਘ ਗਿੱਲ ਨੂੰ ਕੀਤਾ ਸਨਮਾਨਿਤ
Ad Position 24