24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕਣਕ ਦੀ ਸੁਸਤ ਚਾਲ ਨੂੰ ਲੈ ਕੇ ਸਿੰਗਲਾ ਨੇ ਘੇਰੀ ਆਪ ਸਰਕਾਰ

Ad Position 21
No active advertisement
ਅਜੀਤ ਡੈਸਕ 17-04-2026
ਸੰਗਰੂਰ, 16 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਸਾਬਕਾ ਕੈਬਨਿਟ ਮੰਤਰੀ ਅਤੇ ਕੁੱਲ ਹਿੰਦ ਕਾਂਗਰਸ ਦੇ ਖ਼ਜ਼ਾਨਚੀ ਸ੍ਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਕਿਸਾਨੀ ਨਾਲ ਜੁੜੀ ਹੋਈ ਹੈ ਅਤੇ ਹਰ ਵਰਗ ਭਾਵੇਂ ਉਹ ਆੜ੍ਹਤੀਆਂ ਹੋਵੇ, ਮਜ਼ਦੂਰ ਹੋਵੇ ਜਾ ਵਪਾਰੀ ਹੋਵੇ ਕਿਸਾਨੀ ਉੱਪਰ ਹੀ ਨਿਰਭਰ ਹੈ | ਅਨਾਜ ਮੰਡੀ ਸੰਗਰੂਰ ਦਾ ਦੌਰਾ ਕਰਨ ਆਏ ਸਿੰਗਲਾ ਨੇ ਕਿਹਾ ਕਿ ਰਾਜ ਦੇ ਹਰ ਵਰਗਾ ਦਾ ਕਿਸਾਨੀ ਨਾਲ ਨੁੰਹ ਮਾਸ ਦਾ ਰਿਸ਼ਤਾ ਹੈ | ਆਪ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਉਨ੍ਹਾਂ ਕਿਹਾ ਕਿ ਅੱਜ ਹਾਲਤ ਇਹ ਹਨ ਕਿ ਪੰਜਾਬ ਦੀ ਮੰਡੀਆਂ ਵਿੱਚ ਸੋਨੇ ਵਰਗੀ ਕਣਕ ਰੁਲ ਰਹੀ ਹੈ ਅਤੇ ਪਿਛਲੇ 16 ਦਿਨਾਂ ਤੋਂ ਫ਼ਸਲ ਦੀ ਸਰਕਾਰੀ ਤੌਰ ਉੱਤੇ ਭਰਾਈ ਨਹੀਂ ਹੋਈ ਕਿਉਂਕਿ ਨਾ ਤਾਂ ਕੋਈ ਫ਼ਸਲ ਪੋਰਟਲ ਉੱਤੇ ਚੜ੍ਹੀ ਹੈ, ਨਾ ਹੀ ਗੇਟ ਪਾਸ ਕੱਟਿਆ ਗਿਆ ਹੈ | ਉਨ੍ਹਾਂ ਕਿਹਾ ਕਿ ਜੇ ਫ਼ਸਲ ਵਿੱਚ ਮਾਊਟਰ ਹੈ ਤਾਂ ਝਾੜ ਲੱਗ ਸਕਦਾ ਹੈ ਅਤੇ ਜੇ ਕਣਕ ਦਾ ਦਾਣਾ ਛੋਟਾ ਹੈ ਤਾਂ ਜੋਖ ਘੱਟ ਜਾਵੇਗਾ ਜਿਸ ਦਾ ਨੁਕਸਾਨ ਕਿਸਾਨ ਨੂੰ ਹੀ ਹੈ ਪਰ ਜਦ ਤੱਕ ਮੰਡੀ ਵਿੱਚ ਸਰਕਾਰੀ ਤੌਰ ਉੱਤੇ ਫ਼ਸਲ ਚੁੱਕੀ ਨਹੀਂ ਜਾਂਦੀ ਤਦ ਤੱਕ ਪੇਮੈਂਟ ਕਿਸਾਨਾਂ ਨੂੰ ਨਹੀਂ ਮਿਲੇਗੀ | ਹਰਿਆਣਾ, ਰਾਜਸਥਾਨ ਨੇ ਫ਼ਸਲ ਦੀ ਕੋਈ ਕਮੀ ਨੂੰ ਲੈ ਕੇ ਕੇਂਦਰ ਤੋਂ ਰਾਹਤ ਪਹਿਲਾ ਹੀ ਲੈ ਲਈ ਹੈ ਪਰ ਪੰਜਾਬ ਸਰਕਾਰ ਅਜੇ ਦੋ ਦਿਨ ਤੱਕ ਰਾਹਤ ਮਿਲਣ ਦੀ ਗੱਲ ਕਰ ਰਹੀ ਹੈ | ਸਿੰਗਲਾ ਨੇ ਕਿਹਾ ਕਿ ਹਫ਼ਤੇ ਤੋਂ ਉੱਪਰ ਕਈ ਕਿਸਾਨਾਂ ਨੂੰ ਫ਼ਸਲ ਮੰਡੀ ਵਿੱਚ ਲੈ ਕੇ ਆਇਆ ਨੂੰ ਹੋ ਗਿਆ ਹੈ ਪਰ ਰਾਜ ਸਰਕਾਰ ਨੇ ਅਗਾੳਾੂ ਪ੍ਰਬੰਧ ਨਾ ਕਰਨ ਕਾਰਨ ਹਾਲਾਤ ਇਹ ਹਨ ਕਿ ਮੰਡੀਆਂ ਕਣਕ ਨਾਲ ਭਰੀਆਂ ਪਈਆਂ ਹਨ ਅਤੇ ਕਣਕ ਦੀ ਲਿਫ਼ਟਿੰਗ ਨਹੀਂ ਹੋ ਰਹੀ ਹੈ | ਸੰਗਰੂਰ ਦੀ ਵਿਧਾਇਕਾ ਬੀਬੀ ਨਰਿੰਦਰ ਕੌਰ ਭਾਰਜ ਵੱਲੋਂ ਬੀਤੇ ਦਿਨੀਂ ਭਿੰਡਰਾਂ ਦੀ ਅਨਾਜ ਮੰਡੀ ਵਿੱਚ ਕਣਕ ਦੀ ਬੋਲੀ ਕਰਵਾਉਣ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਪੁਲਿਸ ਤੋਂ ਚੁਕਵਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੰਗਲਾ ਨੇ ਕਿਹਾ ਕਿ ਅੱਜ ਆਪ ਸਰਕਾਰ ਨੇ ਅਜਿਹੇ ਹਾਲਾਤ ਬਣਾ ਦਿੱਤੇ ਹਨ ਕਿ ਫ਼ਰਿਆਦ ਕਰ ਰਹੇ ਕਿਸਾਨਾਂ ਨੂੰ ਵੀ ਜਬਰ ਦਾ ਸ਼ਿਕਾਰ ਬਣਾਉਂਦਿਆਂ ਥਾਣਿਆਂ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਪਰ ਅਜਿਹੀਆਂ ਨਾਦਰਸ਼ਾਹੀਆਂ ਹਰਕਤਾਂ ਨੂੰ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਅਤੇ ਸਮਾਂ ਆਉਣ ਉੱਤੇ ਇਸ ਦਾ ਜਵਾਬ ਦੇਣਗੇ | ਇਸ ਮੌਕੇ ਬਲਾਕ ਪ੍ਰਧਾਨ ਰੋਕੀ ਬਾਂਸਲ, ਵਿਜੈ ਗੁਪਤਾ, ਸ਼ਿਸਨ ਕੁਮਾਰ ਗਰਗ ਸਾਬਕਾ ਪ੍ਰਧਾਨ ਅਨਾਜ ਮੰਡੀ, ਨਰੇਸ਼ ਕੁਮਾਰ ਵਿੱਕੀ, ਸੋਮਨਾਥ ਬਾਂਸਲ ਸੋਮਾ ਸਾਬਕਾ ਪ੍ਰਧਾਨ, ਅਸ਼ੋਕ ਕੁਮਾਰ, ਆਸ਼ੂ ਬਾਂਗੜੀਆ, ਬਿੰਦਰ ਬਾਂਸਲ, ਕਿ੍ਸਨ ਕੁਮਾਰ ਬੱਬੂ, ਕੇਵਲ ਗੁਪਤਾ, ਬਿ੍ਜ ਲਾਲ, ਅਮਰਨਾਥ, ਹੋਰਪਾਲ ਸਿੰਘ ਸੋਨੂ, ਕੌਂਸਲਰ ਦੀਪਕ, ਕੌਂਸਲਰ ਜੋਤੀ ਗਾਬਾ, ਕੌਂਸਲਰ ਸੁਰਿੰਦਰ ਸਿੰਘ ਭਿੰਡਰਾਂ, ਜਗਰਾਜ ਸਿੰਘ ਮੰਗਵਾਲ, ਦਲਜੀਤ ਮਾਨ, ਅਮਿ੍ਤ ਗਰਗ, ਬਲਵੰਤ ਸਿੰਘ ਭੈਣੀ, ਗੁਰਪ੍ਰੀਤ ਸਿੰਘ, ਰਾਵੀ ਚਾਵਲਾ, ਮਾਸਟਰ ਰਜਿੰਦਰ ਮਨਚੰਦਾ, ਕਮਲਜੀਤ ਸਿੰਘ ਟੋਹੜਾ, ਜਸਪਾਲ ਵੇਲਚਾ, ਕੁਲਵਿੰਦਰ ਸਿੰਘ ਕਿੰਦਾ ਅਕੋਈ ਸਾਹਿਬ ਮੈਂਬਰ ਬਲਾਕ ਸੰਮਤੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫਾਰਚੂਨ ਕਾਨਵੈਂਟ ਸਕੂਲ ਦਾ ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਦਰਜਾ ਚਾਰ ਕਰਮਚਾਰੀਆਂ ਵਲੋਂ ਧਰਨਾ 23 ਨੂੰ <br/>
Ad Position 24