23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਜਡਮ ਵਰਲਡ ਸਕੂਲ 'ਚ ਮਨਾਈ ਵਿਸਾਖੀ

Ad Position 21
No active advertisement
ਅਜੀਤ ਡੈਸਕ 17-04-2026
ਅਹਿਮਦਗੜ੍ਹ, 16 ਅਪੈ੍ਰਲ (ਸੁਖਜੀਤ ਸਿੰਘ ਖੇੜਾ) - ਵਿਜਡਮ ਵਰਲਡ ਸਕੂਲ ਵਿਚ ਵਿਸਾਖੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ | ਅਸੈਂਬਲੀ ਵਿਚ ਬੱਚਿਆਂ ਨੇ ਵਿਸਾਖੀ ਦੇ ਸਬੰਧ ਵਿਚ ਭਾਸਣ ਦਿੱਤਾ ਅਤੇ ਰੰਗਾਂ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿਚ ਸੈਕਿੰਡ ਥਰਡ ਕਲਾਸ ਦੀਆਂ ਕੁੜੀਆਂ ਨੇ ਪੰਜਾਬੀ ਗੀਤ ਉੱਪਰ ਡਾਂਸ ਪੇਸ਼ ਕੀਤਾ ਅਤੇ ਮੁੰਡਿਆਂ ਨੇ ਭੰਗੜਾ, ਵਿਸਾਖੀ ਨਾਲ ਸਬੰਧਤ ਕਈ ਪ੍ਰਸਿੱਧ ਗੀਤ ਵੀ ਗਾਏ ਗਏ | ਮੈਡਮ ਕੁਲਜੀਤ ਨੇ ਪੰਜਾਬੀ ਵਿਚ ਵਿਸਾਖੀ ਦੇ ਮਹੱਤਵ ਬਾਰੇ ਬੱਚਿਆਂ ਨੂੰ ਦੱਸਿਆ ਕਿ ਕਿਸ ਪ੍ਰਕਾਰ 1699 ਵਿਚ ਅਨੰਦਪੁਰ ਸਾਹਿਬ ਵਿਖੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ | ਕਿੰਡਰ ਗਾਰਡਨ ਦੇ ਬੱਚੇ ਸਪੈਸ਼ਲ ਵਿਸਾਖੀ ਨਾਲ ਸੰਬੰਧਿਤ ਪੰਜਾਬੀ ਸੂਟ ਅਤੇ ਮੁੰਡੇ ਪੰਜਾਬੀ ਕੁੜਤੇ ਪਜਾਮੇ ਪਾ ਕੇ ਸਕੂਲ ਵਿਚ ਦਾਖਲ ਹੋਏ | ਬੱਚਿਆਂ ਨੂੰ ਫੀਲਡ ਵਿਜ਼ਟ ਕਰਵਾਇਆ ਜਿਸ ਵਿਚ ਬੱਚਿਆਂ ਨੂੰ ਖੇਤਾਂ ਵਿਚ ਪੱਰੀ ਕਣਕ ਦੀ ਫ਼ਸਲ ਦਿਖਾਈ ਗਈ | ਬੱਚਿਆਂ ਨੇ ਪੋਸਟਰ ਮੇਕਿੰਗ ਕੀਤੀ ਜਿਸ ਵਿਚ ਉਨ੍ਹਾਂ ਨੇ ਵਿਸਾਖੀ ਨਾਲ ਸੰਬੰਧਿਤ ਪੋਸਟਰਾਂ ਨੂੰ ਬੜੇ ਹੀ ਸੋਹਣੇ ਰੰਗਾਂ ਨਾਲ ਚਿਤਰਿਆ | ਸਕੂਲ ਦੀ ਪਿ੍ੰਸੀਪਲ ਮਿਸਿਜ ਅੰਜਨਾ ਭੱਟ ਨੇ ਵਿਸਾਖੀ ਦੇ ਮਹੱਤਵ ਨੂੰ ਸਮਝਦੇ ਹੋਏ ਅਤੇ ਇਸ ਤਿਉਹਾਰ ਨੂੰ ਹਰ ਵਾਰ ਇੱਕ ਪਵਿੱਤਰਤਾ ਨਾਲ ਮਨਾਉਣ ਦਾ ਬੱਚਿਆਂ ਤੋਂ ਪ੍ਰਣ ਲਿਆ ਅਤੇ ਬੱਚਿਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਬੜੇ ਹੀ ਸੋਹਣੇ ਵਿਚਾਰਾਂ ਵਿਚ ਦੱਸਿਆ |
Ad Position 22
No active advertisement
ਪਿਛਲੀ ਖ਼ਬਰ ਬਾਬਾ ਜੋਰਾ ਸਿੰਘ ਸਕੂਲ ਗੰਡੇਵਾਲ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਮਯਾਬੀ ਅਗਲੀ ਖ਼ਬਰ ਫਾਰਚੂਨ ਕਾਨਵੈਂਟ ਸਕੂਲ ਦਾ ਸੀ.ਬੀ.ਐਸ.ਈ. 10ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24