23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਬਾਬਾ ਜੋਰਾ ਸਿੰਘ ਸਕੂਲ ਗੰਡੇਵਾਲ ਦਸਵੀਂ ਕਲਾਸ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਕਾਮਯਾਬੀ

Ad Position 21
No active advertisement
ਅਜੀਤ ਡੈਸਕ 17-04-2026
ਸ਼ੇਰਪੁਰ, 16 ਅਪ੍ਰੈਲ (ਦਰਸ਼ਨ ਸਿੰਘ ਖੇੜੀ) - ਬਾਬਾ ਜੋਰਾ ਸਿੰਘ ਮੈਮੋਰੀਅਲ ਪਬਲਿਕ ਸਕੂਲ ਗੁਰਬਖਸ਼ਪੁਰਾ (ਗੰਡੇਵਾਲ ) ਦੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੇ ਸੀ ਬੀ ਐਸ ਈ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 100% ਨਤੀਜਿਆਂ ਨਾਲ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਵਿਸ਼ਿਆਂ ਦੇ ਅਧਾਰ 'ਤੇ ਵੀ ਵਿਦਿਆਰਥੀਆਂ ਨੇ ਬਿਹਤਰੀਨ ਨਤੀਜੇ ਹਾਸਲ ਕੀਤੇ ਹਨ | ਪੰਜਾਬੀ ਵਿਸ਼ੇ ਚੋ ਅੱਠ ਵਿਦਿਆਰਥੀਆਂ ਨੇ 93% ਤੋਂ 98% ਤੱਕ ਅੰਕ ਪ੍ਰਾਪਤ ਕੀਤੇ,ਵਿਗਿਆਨ ਅਤੇ ਗਣਿਤ ਦਾ ਸੌ ਪ੍ਰਤੀਸ਼ਤ ਨਤੀਜਾ, ਅੰਗਰੇਜ਼ੀ ਵਿੱਚ ਵਿਦਿਆਰਥੀਆਂ ਨੇ 90% ਤੋਂ 95% ਤੱਕ ਅੰਕ ਲਏ | ਇਸ ਤੋਂ ਇਲਾਵਾ, ਇਨਫਰਮੇਸ਼ਨ ਟੈਕਨੌਲੋਜੀ ਵਿੱਚ ਵਿਦਿਆਰਥੀਆਂ ਨੇ 90% ਤੋਂ 95% ਤੱਕ ਅੰਕ ਹਾਸਲ ਕੀਤੇ | ਪਿ੍ੰਸੀਪਲ ਡਾਕਟਰ ਹਰਪ੍ਰੀਤ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਰਹਿਨੁਮਾਈ ਦੇ ਕਰ ਕੇ ਹਨ | ਉਨ੍ਹਾਂ ਕਿਹਾ ਕਿ ਸਕੂਲ ਅੱਗੇ ਤੋਂ ਵੀ ਵਿਦਿਆਰਥੀਆਂ ਨੂੰ ਉੱਚ ਮਿਆਰ ਦੀ ਸਿੱਖਿਆ ਦੇਣ ਲਈ ਵਚਨਬੱਧ ਰਹੇਗਾ | ਇਸ ਮੌਕੇ ਚੇਅਰਮੈਨ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਹਕਮ ਸਿੰਘ ਗੰਡੇਵਾਲ, ਐਮ ਡੀ ਐਡਵੋਕੇਟ ਰਨਪ੍ਰੀਤ ਸਿੰਘ ਅਤੇ ਸਕੂਲ ਟਰੱਸਟੀ ਗੁਰਪ੍ਰੀਤ ਸਿੰਘ ਗੰਡੇਵਾਲ ਨੇ ਵੀ ਸਕੂਲ ਦੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਲਈ ਮਜਬੂਰ ਕੀਤਾ- ਬਹਿਣੀਵਾਲ <br/> ਅਗਲੀ ਖ਼ਬਰ ਵਿਜਡਮ ਵਰਲਡ ਸਕੂਲ 'ਚ ਮਨਾਈ ਵਿਸਾਖੀ
Ad Position 24