03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਫ਼ਿਲਮੀ ਅਦਾਕਾਰ, ਟੀ.ਵੀ ਐਂਕਰ ਵਿਪਨ ਜੋਸ਼ੀ ਦੀ ਦੁਰਘਟਨਾ ਵਿੱਚ ਮੌਤ <br/>

Ad Position 21
No active advertisement
ਅਜੀਤ ਡੈਸਕ 19-04-2026
ਲਹਿਰਾਗਾਗਾ, 18 ਅਪ੍ਰੈਲ (ਅਸ਼ੋਕ ਗਰਗ)-ਨੇੜਲੇ ਪਿੰਡ ਭਾਈ ਕੀ ਪਿਸ਼ੌਰ ਦੇ ਰਹਿਣ ਵਾਲੇ ਉੱਘੇ ਫ਼ਿਲਮੀ ਅਦਾਕਾਰ ਵਿਪਨ ਜੋਸ਼ੀ (30) ਸਾਲ ਦੀ ਇੱਕ ਸੜਕ ਦੁਰਘਟਨਾ ਵਿਚ ਮੌਤ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਬਿਜਲੀ ਬੋਰਡ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ ਅਤੇ ਪਿੰਡ ਦੇ ਵਿਅਕਤੀਆਂ ਨੇ ਦੱਸਿਆ, ਕਿ ਕਲਾਕਾਰ ਵਿਪਨ ਜੋਸ਼ੀ ਨੇ ਐਮ ਐਚ -1 ਚੈਨਲ ਉੱਤੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ, ਫ਼ਿਲਮ 'ਮਿੱਟੀ ਨਾ ਫਰੋਲ ਜੋਗੀਆ' 'ਹੈਪੀ ਫੈਮਿਲੀ' 'ਪਿੰਜਰਾ' ਅੱਧੀ ਛੁੱਟੀ ਸਾਰੀ ਵਰਗੀਆਂ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ 15 ਮਿਊਜ਼ੀਕਲ ਗਾਣਿਆਂ ਵਿੱਚ ਵੀ ਕੰਮ ਕੀਤਾ ਹੈ | ਵਿਪਿਨ ਜੋਸ਼ੀ ਨੇ ਦੇਸ਼ ਵਿਦੇਸ਼ਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੋਈ ਸੀ | ਜ਼ਿਕਰਯੋਗ ਹੈ ਕਿ ਵਿਪਨ ਜੋਸ਼ੀ ਕੱਲ੍ਹ ਇੱਥੋਂ ਨੇੜਲੇ ਪਿੰਡ ਘੋੜੇਨਬ ਤੋਂ ਆਪਣੇ ਪਿੰਡ ਭਾਈ ਕੀ ਪਿਸੌਰ ਵੱਲ ਜਾ ਰਿਹਾ ਸੀ ਰਸਤੇ ਵਿੱਚ ਸਕੂਟਰੀ ਖੱਡੇ ਵਿੱਚ ਲੱਗਣ 'ਤੇ ਤਿੜਕ ਕੇ ਡਿਗ ਪਿਆ | ਜਿਸ ਦੇ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ | ਇਨ੍ਹਾਂ ਦੀ ਮੌਤ ਕਾਰਨ ਪਿੰਡ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ | ਵਿਪਨ ਜੋਸ਼ੀ ਜੋ ਅਜੇ ਕੁਆਰਾ ਸੀ ਆਪਣੇ ਪਿੱਛੇ ਪਿਤਾ ਸਿੰਦਰ ਜੋਸ਼ੀ, ਮਾਤਾ ਉਰਮਲਾ ਦੇਵੀ, ਭਰਾ ਬਲਪ੍ਰੀਤ ਜੋਸ਼ੀ ਹੈਪੀ, ਭੈਣ ਹਰਪ੍ਰੀਤ ਕੌਰ ਅਤੇ ਅਮਰਪ੍ਰੀਤ ਕੌਰ ਨੂੰ ਛੱਡ ਗਿਆ ਹੈ | ਜਿਸ ਦਾ ਅੱਜ ਪਿੰਡ ਭਾਈ ਕੀ ਪਿਸ਼ੌਰ ਦੇ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਬਿਪਨ ਜੋਸ਼ੀ ਦੀ ਮੌਤ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਗੋਇਲ, ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ, ਸਾਬਕਾ ਖ਼ਜ਼ਾਨਾ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਬਿਜਲੀ ਬੋਰਡ ਦੇ ਸੂਬਾਈ ਆਗੂ ਦਵਿੰਦਰ ਸਿੰਘ ਪਿਸ਼ੌਰ, ਜਸਵਿੰਦਰ ਸਿੰਘ ਜੱਸਾ ਪਿਸ਼ੌਰ ਤੋਂ ਇਲਾਵਾ ਪ੍ਰਮੁੱਖ ਹਸਤੀਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ, ਕਿ ਅਸੀਂ ਇੱਕ ਹੀਰਾ ਸਦਾ ਲਈ ਗੁਆ ਲਿਆ ਹੈ ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ |

Ad Position 22
No active advertisement
ਪਿਛਲੀ ਖ਼ਬਰ ਵੋਟਰ ਸੂਚੀਆਂ ਉਪਲਬਧ ਕਰਵਾਉਣ ਨੂੰ ਲੈ ਕੇ ਸੱਤਾ ਧਿਰ 'ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਅਗਲੀ ਖ਼ਬਰ 'ਆਪ' ਸਰਕਾਰ ਨੇ ਜੋ ਕਿਹਾ ਉਹ ਕਰ ਵਿਖਾਇਆ-ਆਗੂ
Ad Position 24
No active advertisement