03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼, ਛਾਪੇਮਾਰੀ ਦੌਰਾਨ ਮਿਲੀਆ 5 ਲੜਕੀਆਂ ਅਤੇ 1 ਗਾਹਕ

Ad Position 21
No active advertisement
ਅਜੀਤ ਡੈਸਕ 19-04-2026
ਸੰਗਰੂਰ, 18 ਅਪ੍ਰੈਲ (ਦਮਨਜੀਤ ਸਿੰਘ)-ਸ਼ਹਿਰ ਸੰਗਰੂਰ ਅੰਦਰ ਸਪਾ ਸੈਂਟਰ ਦੀ ਆੜ ਵਿਚ ਜਿਸਮ ਫ਼ਰੋਸ਼ੀ ਦਾ ਧੰਦਾ ਕਰਵਾਉਣ ਵਾਲੀ ਇੱਕ ਔਰਤ ਅਤੇ ਉਸ ਦੇ ਸਾਥੀ ਵਿਰੁੱਧ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰ ਕੇ ਸਪਾ ਸੈਂਟਰ ਉੱਤੇ ਛਾਪੇਮਾਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਸਿਟੀ ਮੁਖੀ ਇੰਸ: ਗੁਲਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੰੂ ਇਤਲਾਹ ਮਿਲੀ ਸੀ ਕਿ ਸਥਾਨਕ ਨਾਨਕਿਆਣਾ ਰੋਡ ਸਥਿਤ ਮਾਨਸ਼ਾਹੀਆ ਕਲੋਨੀ ਵਿੱਚ ਬਣੇ 'ਸੌਲਜ਼ ਆਨ ਫਾਇਰ' ਨਾਂਅ ਦੇ ਸਪਾ ਸੈਂਟਰ ਵਿੱਚ ਉਸ ਦੀ ਮਾਲਕਣ ਜੋਇਆ ਖ਼ਾਨ ਵਾਸੀ ਦਿੱਲੀ ਅਤੇ ਮੈਨੇਜਰ ਅਮਨ ਅਨਸਾਰੀ ਵਾਸੀ ਦਿੱਲੀ ਵੱਲੋਂ ਸਪਾ ਸੈਂਟਰ ਦੀ ਆੜ ਵਿੱਚ ਜਿਸਮ ਫਰੋਸੀ ਦਾ ਧੰਦਾ ਕਰਵਾ ਰਹੇ ਹਨ | ਉਨ੍ਹਾਂ ਦੱਸਿਆ ਕਿ ਇਤਲਾਹ ਦੇ ਆਧਾਰ ਉੱਤੇ ਉਨ੍ਹਾਂ ਵੱਲੋਂ ਮੁਕੱਦਮਾ ਦਰਜ਼ ਕਰ ਕੇ ਇਸ ਸਪਾ ਸੈਂਟਰ ਉੱਤੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ ਉੱਥੋਂ ਦਿੱਲੀ, ਯੂ.ਪੀ. ਅਤੇ ਚੰਡੀਗੜ੍ਹ ਨਾਲ ਸੰਬੰਧਤ 5 ਅਜਿਹੀਆਂ ਕੁੜੀਆਂ ਮਿਲੀਆ ਜਿਨ੍ਹਾਂ ਪਾਸੋਂ ਜੋਇਆ ਖ਼ਾਨ ਅਤੇ ਅਮਨ ਅਨਸਾਰੀ ਧੱਕੇ ਨਾਲ ਜਿਸਮ ਫਰੋਸੀ ਦਾ ਧੰਦਾ ਕਰਵਾ ਰਹੇ ਸਨ | ਥਾਣਾ ਮੁਖੀ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਸੈਂਟਰ ਦੇ ਮੈਨੇਜਰ ਅਮਨ ਅਨਸਾਰੀ ਨੰੂ ਗਿ੍ਫ਼ਤਾਰ ਕਰਨ ਦੇ ਨਾਲ-ਨਾਲ ਮੌਕੇ ਤੋਂ ਇੱਕ ਗਾਹਕ ਨੰੂ ਵੀ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਜੋ ਇਸ ਮਾਮਲੇ ਵਿੱਚ ਗਵਾਹ ਬਣਿਆ ਹੈ | ਇੰਸ: ਗੁਲਾਬ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਹੀ ਇਸ ਕਾਰਵਾਈ ਨੰੂ ਅੰਜਾਮ ਦਿੱਤਾ ਗਿਆ ਹੈ ਅਤੇ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ | ਉਨ੍ਹਾਂ ਕਿਹਾ ਕਿ ਮੁਕੱਦਮੇ ਵਿੱਚ ਨਾਮਜ਼ਦ ਸਪਾ ਸੈਂਟਰ ਦੀ ਮਾਲਕ ਜੋਇਆ ਖ਼ਾਨ ਨੰੂ ਵੀ ਜਲਦ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗੁਰਵਿੰਦਰ ਰਟੌਲ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਬੁਲਾਰਾ ਨਿਯੁਕਤ ਅਗਲੀ ਖ਼ਬਰ ਪਾਵਰਕਾਮ ਠੇਕਾ ਕਾਮਿਆਂ ਵਲੋਂ ਪਰਿਵਾਰਾਂ ਸਮੇਤ ਅਮਨ ਅਰੋੜਾ ਦੀ ਕੋਠੀ ਅੱਗੇ ਧਰਨਾ <br/>
Ad Position 24
No active advertisement