03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗੁਰਵਿੰਦਰ ਰਟੌਲ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਬੁਲਾਰਾ ਨਿਯੁਕਤ

Ad Position 21
No active advertisement
ਅਜੀਤ ਡੈਸਕ 19-04-2026
ਕੁੱਪ ਕਲਾਂ, 18 ਅਪ੍ਰੈਲ (ਸੁਖਜਿੰਦਰ ਸਿੰਘ ਝੱਲ)-ਕਾਂਗਰਸ ਪਾਰਟੀ ਵੱਲੋਂ ਪਿੰਡ ਫੱਲੇਵਾਲ ਦੇ ਵਸਨੀਕ ਅਤੇ ਕਾਂਗਰਸ ਪਾਰਟੀ ਦੇ ਮਿਹਨਤੀ ਆਗੂ ਵਜੋਂ ਆਪਣੀ ਛਵੀ ਸਥਾਪਿਤ ਕਰ ਚੁੱਕੇ ਗੁਰਵਿੰਦਰ ਸਿੰਘ ਰਟੌਲ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਬੁਲਾਰਾ ਥਾਪਿਆ ਗਿਆ ਹੈ, ਇਸ ਮੌਕੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜਨ ਖੜਗੇ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਮਿਹਨਤੀ ਅਤੇ ਪਾਰਟੀ ਪ੍ਰਤੀ ਵਫ਼ਾਦਾਰ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਅੱਗੇ ਲਿਆਉਣ ਦੇ ਮਕਸਦ ਨਾਲ ਵਿੱਢੀ ਮੁਹਿੰਮ ਸੰਗਠਨ ਸਿਰਜਨ ਅਭਿਆਨ ਦੇ ਤਹਿਤ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਹਲਕਾ ਅਮਰਗੜ੍ਹ ਸਬੰਧਿਤ ਇਸ ਨੌਜਵਾਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ | ਗੁਰਵਿੰਦਰ ਸਿੰਘ ਰਟੌਲ ਇੱਕ ਸਿਆਸੀ ਪਿਛੋਕੜ ਵਾਲੇ ਪਰਿਵਾਰ ਨਾਲ ਸਬੰਧ ਰੱਖਦੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬੀਬੀ ਨਿਸ਼ਾਂਤ ਅਖ਼ਤਰ ਅਤੇ ਸਾਬਕਾ ਵਿਧਾਇਕ ਜੱਸੀ ਖੰਗੂੜਾ ਦਾ ਧੰਨਵਾਦ ਗੁਰਵਿੰਦਰ ਸਿੰਘ ਰਟੌਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਉਨ੍ਹਾਂ 'ਤੇ ਜੋ ਭਰੋਸਾ ਪ੍ਰਗਟਾਇਆ ਗਿਆ ਹੈ, ਉਹ ਉਸ 'ਤੇ ਕਾਇਮ ਰਹਿੰਦੇ ਹੋਏ ਪਾਰਟੀ ਲਈ ਅਣਥੱਕ ਮਿਹਨਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਕਣਕ ਦੇ ਖ਼ਰੀਦ ਨਿਯਮਾਂ ਵਿਚ ਢਿੱਲ ਦੇਣ ਦੇ ਫ਼ੈਸਲੇ ਦਾ ਭਾਜਪਾ ਆਗੂ ਹੀਰਾ ਸਿੰਘ ਵਲੋਂ ਸਵਾਗਤ <br/> ਅਗਲੀ ਖ਼ਬਰ ਸਪਾ ਸੈਂਟਰ ਦੀ ਆੜ ਵਿਚ ਚੱਲ ਰਹੇ ਜਿਸਮ ਫਰੋਸ਼ੀ ਦੇ ਅੱਡੇ ਦਾ ਪਰਦਾਫਾਸ਼, ਛਾਪੇਮਾਰੀ ਦੌਰਾਨ ਮਿਲੀਆ 5 ਲੜਕੀਆਂ ਅਤੇ 1 ਗਾ...
Ad Position 24
No active advertisement