ਸੰਗਰੂਰ, 18 ਅਪ੍ਰੈਲ (ਅਮਨਦੀਪ ਸਿੰਘ ਬਿੱਟਾ) - ਸੇਵਾ ਮੁਕਤ ਮਿਉਂਸੀਪਲ ਕਰਮਚਾਰੀ ਵੈੱਲਫੇਅਰ ਐਸੋਸੀਏਸ਼ਨ ਸੰਗਰੂਰ ਦੇ ਜਨਰਲ ਸਕੱਤਰ ਪ੍ਰਭ ਦਿਆਲ ਕਾਲੜਾ ਨੇ ਜਾਣਕਾਰੀ ਦਿੱਤੀ ਕਿ ਬਾਲ ਕਿ੍ਸ਼ਨ ਮੋਦਗਿੱਲ ਪ੍ਰਧਾਨ, ਬਾਲ ਕਿ੍ਸ਼ਨ ਚੋਹਾਨ ਚੇਅਰਮੈਨ ਦੀ ਅਗਵਾਈ ਵਿੱਚ ਡਾਕਟਰ ਬੀ.ਆਰ.ਅੰਬੇਡਕਰ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਸਰਪ੍ਰਸਤ ਜਗਦੀਸ਼ ਸ਼ਰਮਾ ਅਤੇ ਸੁਰਿੰਦਰ ਬਾਲੀਆਂ ਪ੍ਰਧਾਨ ਵੱਲੋਂ ਡਾ. ਅੰਬੇਡਕਰ ਵੱਲੋਂ ਭਾਰਤ ਦੇ ਸੰਵਿਧਾਨ ਦੀ ਰਚਨਾ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਗਿਆ | ਜੈ ਸਿੰਘ ਮੀਤ ਪ੍ਰਧਾਨ ਵੱਲੋਂ ਡਾਕਟਰ ਅੰਬੇਡਕਰ ਦੀ ਜੀਵਨੀ ਬਾਰੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣੂ ਕਰਵਾਇਆ | ਹਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਵੱਲੋਂ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ | ਬਾਲ ਕਿ੍ਸ਼ਨ ਚੌਹਾਨ ਚੇਅਰਮੈਨ ਅਤੇ ਬਾਲ ਕਿ੍ਸ਼ਨ ਮੋਦਗਿੱਲ ਪ੍ਰਧਾਨ ਵੱਲੋਂ ਇਸ ਸਮਾਗਮ ਵਿੱਚ ਸੱਜਣਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ | ਇਸ ਸਮਾਗਮ ਵਿੱਚ ਸਰਵ ਭਜਨ ਸਿੰਘ, ਜਸਪਾਲ ਭੱਟੀ, ਹਵਾ ਸਿੰਘ, ਆਜ਼ਾਦ ਰਾਮ, ਬਲਬੀਰ ਸਿੰਘ, ਗੁਰਮੀਤ ਸਿੰਘ, ਅਮਰ ਨਾਥ, ਲਾਭ ਸਿੰਘ, ਪ੍ਰੇਮ ਪ੍ਰਕਾਸ਼ ਵਰਮਾ, ਜੀਤਾ ਰਾਮ, ਕੌਸ਼ਲ ਕੁਮਾਰ, ਭਗਵਾਨ ਦਾਸ, ਪ੍ਰੋ.ਮਲਕੀਤ ਸਿੰਘ ਖੱਟੜਾ, ਸੁਭਾਸ਼ ਕੁਮਾਰ, ਅਨਮੋਲ, ਰਮੇਸ਼ ਕੁਮਾਰ, ਜਗਨ ਨਾਥ, ਕਿ੍ਸ਼ਨ ਪੁਰੀ, ਗੁਰਮੇਲ ਸਿੰਘ, ਰਾਜ ਕੁਮਾਰ, ਚਰਨ ਕੁਮਾਰ, ਨਰਿੰਦਰ ਸਿੰਘ, ਰਾਜ ਕੁਮਾਰ, ਰਾਮ ਪਾਲ, ਬਲਬੀਰ ਸਿੰਘ, ਸੁਖਦੀਪ ਸਿੰਘ (ਰਾਜੂ) ਮਨੀ, ਅਜੈ ਕੁਮਾਰ, ਪਾਲਾ ਰਾਮ ਵੀ ਮੌਜੂਦ ਸਨ |