ਸੰਗਰੂਰ, 18 ਅਪ੍ਰੈਲ (ਧੀਰਜ ਪਸ਼ੌਰੀਆ) - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੌਬੀ ਨੇ ਅੱਜ ਅਨਾਜ ਮੰਡੀ ਸੰਗਰੂਰ ਵਿਖੇ ਪੁੱਜ ਕੇ ਮੰਡੀ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣੀਆਂ | ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਦਫ਼ਤਰ ਪੁੱਜੇ ਗੁਲਜ਼ਾਰ ਸਿੰਘ ਬੌਬੀ ਨਾਲ ਗੱਲਬਾਤ ਕਰਦਿਆਂ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਮਜ਼ਦੂਰੀ ਵਿੱਚ ਅਥਾਹ ਵਾਧਾ ਹੋਇਆ ਹੈ, ਹੁਣ ਮਜ਼ਦੂਰੀ ਪ੍ਰਤੀ ਬੋਰੀ ਪ੍ਰਤੀ 17 ਰੁਪਏ 16 ਪੈਸੇ ਤੋਂ ਵਧਾ ਕੇ 19 ਰੁਪਏ 52 ਪੈਸੇ ਕਰ ਦਿੱਤੀ ਹੈ | ਮਜ਼ਦੂਰੀ ਵਿੱਚ ਐਨਾ ਵਾਧਾ ਪਿਛਲੇ ਸਾਲਾਂ ਦੌਰਾਨ ਕਦੇ ਵੀ ਨਹੀਂ ਹੋਇਆ | ਗੁਲਜ਼ਾਰ ਬੌਬੀ ਨੇ ਕਿਹਾ ਕਿ ਮੰਡੀ ਵਿੱਚ ਮਜ਼ਦੂਰਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਅਕਾਉਂਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਸ਼ਕਤੀ ਠੇਕੇਦਾਰ, ਸੋਨੰੂ ਸਿੰਘ, ਡਾਕਟਰ ਰਾਜ, ਭੀਮ ਸੈਨ, ਡਬਲਾ ਅਤੇ ਹੋਰ ਮੌਜੂਦ ਹਨ |