ਭਵਾਨੀਗੜ੍ਹ, 18 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਰਹਿਬਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਖੇ 'ਵਿਸ਼ਵ ਹੀਮੋਫੀਲੀਆ ਦਿਵਸ' ਮਨਾਇਆ ਗਿਆ | ਜਿਸ ਦਾ ਮਕਸਦ ਹੀਮੋਫੀਲੀਆ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਮਰੀਜ਼ਾਂ ਦੀ ਸਹੀ ਸੰਭਾਲ ਬਾਰੇ ਜਾਣਕਾਰੀ ਦੇਣਾ ਸੀ | ਇਸ ਦੌਰਾਨ ਵਿਦਿਆਰਥੀਆਂ ਵੱਲੋਂ ਹੀਮੋਫੀਲੀਆ ਸੰਬੰਧੀ ਪੋਸਟਰ ਅਤੇ ਚਾਰਟ ਤਿਆਰ ਕਰਕੇ ਬਿਮਾਰੀ ਦੇ ਲੱਛਣਾਂ ਜਿਵੇਂ ਅਧਿਕ ਖ਼ੂਨ ਵਹਿਣਾ, ਡੂੰਘੇ ਨੀਲ, ਨੱਕ ਤੋਂ ਖ਼ੂਨ ਆਉਣਾ, ਸੁਜਨ ਅਤੇ ਦਰਦ ਆਦਿ ਬਾਰੇ ਜਾਣਕਾਰੀ ਦਿੱਤੀ ਗਈ | ਸੰਸਥਾ ਦੇ ਚੇਅਰਮੈਨ ਡਾ. ਐੱਮ.ਐੱਸ. ਖ਼ਾਨ ਨੇ ਕਿਹਾ ਕਿ ਹੀਮੋਫੀਲੀਆ ਗੰਭੀਰ ਬਿਮਾਰੀ ਹੈ, ਪਰ ਸਹੀ ਜਾਣਕਾਰੀ ਅਤੇ ਇਲਾਜ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਸਭ ਨੂੰ ਮਰੀਜ਼ਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ | ਪਿ੍ੰਸੀਪਲ ਸ. ਬਿੱਕਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਦਿਵਸ ਮਨਾਉਣ ਨਾਲ ਵਿਦਿਆਰਥੀਆਂ ਵਿੱਚ ਜਾਗਰੂਕਤਾ ਅਤੇ ਸੇਵਾ ਭਾਵਨਾ ਵਧਦੀ ਹੈ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿੱਚ ਜਾ ਕੇ ਲੋਕਾਂ ਨੂੰ ਸਚੇਤ ਕਰਨ