ਖਨੌਰੀ, 18 ਅਪ੍ਰੈਲ (ਬਲਵਿੰਦਰ ਸਿੰਘ ਥਿੰਦ)-ਨਗਰ ਪੰਚਾਇਤ ਖਨੌਰੀ ਵੱਲੋਂ ਸੀਨੀਅਰ ਮੀਤ ਪ੍ਰਧਾਨ ਸੀਨੂੰ ਗਰਗ ਦੀ ਅਗਵਾਈ ਹੇਠ ਸਫ਼ਾਈ ਸੇਵਕਾਂ ਨੂੰ ਪੀ.ਪੀ.ਈ. ਕਿੱਟਾਂ ਵੰਡੀਆਂ ਗਈਆਂ | ਸੀ.ਐਫ ਕਮ ਪ੍ਰੋਗਰਾਮ ਕੋਆਰਡੀਨੇਟਰ ਗੁਰਿੰਦਰ ਕੁਮਾਰ ਵੱਲੋਂ ਦੱਸਿਆ ਗਿਆ ਕਿ ਇਸ ਕਿੱਟ ਵਿੱਚ ਸਫ਼ਾਈ ਸੇਵਕਾਂ ਦੀ ਸੇਫ਼ਟੀ ਦੇ ਮੱਦੇਨਜ਼ਰ ਸੇਫ਼ਟੀ ਬੂਟ, ਮਾਸਕ, ਹੈਲਮਟ, ਰੇਨਕੋਟ, ਰੈਫਲੈਕਟਿੰਗ ਜੈਕਟ, ਬੈਗ ਅਤੇ ਐਪਰਨ ਸ਼ਾਮਿਲ ਹੈ | ਇਹ ਕਿੱਟਾਂ ਉਨ੍ਹਾਂ ਸਵੱਛਤਾ ਸੈਨਿਕਾਂ ਨੂੰ ਦਿੱਤੀਆਂ ਗਈਆਂ ਹਨ ਜੋ ਨਮਸਤੇ ਸਕੀਮ ਤਹਿਤ ਪ੍ਰੋਫਾਈਲ ਕੀਤੇ ਗਏ ਹਨ | ਇਸ ਦੌਰਾਨ ਸੀਨੀਅਰ ਮੀਤ ਪ੍ਰਧਾਨ ਸ਼੍ਰੀਮਤੀ ਸ਼ੀਨੂ ਗਰਗ ਵੱਲੋਂ ਸਵੱਛਤਾ ਸੈਨਿਕਾਂ ਨੂੰ ਕਿੱਟਾਂ ਦੀ ਸੁਚੱਜੀ ਵਰਤੋਂ ਅਤੇ ਪਰਸਨਲ ਹਾਈਜੀਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦੌਰਾਨ ਕੌਂਸਲਰ ਹਰਬੰਸ ਲਾਲ, ਕੌਂਸਲਰ ਬਲਵਿੰਦਰ ਸਿੰਘ, ਕੌਂਸਲਰ ਕੌਂਸਲਰ ਕੁਲਦੀਪ ਸਿੰਘ ਪੂਨੀਆ, ਕੌਂਸਲਰ ਸੁਭਾਸ਼ ਚੰਦ, ਕੌਂਸਲਰ ਕੁਲਦੀਪ ਕੌਰ ਦੇ ਪਤੀ ਜੋਰਾ ਸਿੰਘ ਉੱਪਲ, ਸੈਨੀਟੇਸ਼ਨ ਇੰਚਾਰਜ ਹਰਦੀਪ ਸਿੰਘ, ਰੌਬਿਨ ਕੁਮਾਰ ਆਦਿ ਮੌਜੂਦ ਸਨ |