ਸੰਗਰੂਰ, 19 ਅਪ੍ਰੈਲ (ਧੀਰਜ ਪਸੋਰੀਆ)-ਗੁੱਡ ਮੋਰਨਿੰਗ ਕਲੱਬ ਸਿਟੀ ਪਾਰਕ ਸੰਗਰੂਰ ਨੇ ਅਵਤਾਰ ਸਿੰਘ ਝਨੇੜੀ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣ ਲਿਆ ਹੈ | ਕਲੱਬ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਅਵਤਾਰ ਸਿੰਘ ਝਨੇੜੀ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਪਾਰਕ ਦੀ ਬਿਹਤਰੀ ਲਈ ਕੰਮ ਕਰਨਗੇ | ਸੁਰਜੀਤ ਸਿੰਘ ਜੇ ਈ, ਰਾਜ ਬਾਂਸਲ, ਅਮਰ ਕੁਮਾਰ, ਅਨਿਲ ਕੁਮਾਰ ਘੀਚਾ, ਨੰਦ ਲਾਲ ਗਾਂਧੀ, ਰਾਕੇਸ਼ ਜੈਨ ਨੂੰ ਕਮੇਟੀ ਵਿਚ ਲਿਆ ਗਿਆ ਹੈ | ਇਸ ਮੌਕੇ ਐਡਵੋਕੇਟ ਗੁਰਬਚਨ ਸਿੰਘ ਨਹਿਲ, ਮੰਗਤ ਰਾਏ, ਮੋਦੀ, ਬੰਟੀ, ਪਵਨ ਕੁਮਾਰ, ਇੰਦਰਜੀਤ ਸਿੰਘ, ਰਜਨੀਸ਼ ਕੁਮਾਰ, ਜਿੰਮੀ, ਮਦਾਨ, ਹੈਪੀ, ਰਾਜੂ, ਡਾਕਟਰ ਕਾਂਸਲ, ਜਗਤਾਰ ਹਰੀਕਾ ਅਤੇ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਂਬਰ ਮੌਜੂਦ ਸਨ |